ਚੰਡੀਗੜ੍ਹ ਸੈਕਟਰ 32 ਦੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH-32) ਪ੍ਰਸ਼ਾਸਨ ਸ਼ਾਖਾ ਵੱਲੋਂ ਕੋਵਿਡ ਟੈਸਟਿੰਗ ਸਬੰਧੀ ਇੱਕ ਸਰਕੂਲਰ ਜਾਰੀ ਕੀਤਾ ਹੈ। ਇਸ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ, ਕੋਵਿਡ 19 ਲਈ RTPCR ਟੈਸਟਿੰਗ ਨੂੰ ਵਧਾਉਣ ਲਈ ਕੁਝ ਕਦਮ ਚੁੱਕੇ ਗਏ ਹਨ। ਇਸ ਤਹਿਤ ਐਮਰਜੈਂਸੀ ਵਾਰਡ ‘ਚ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ OPDs ਰਾਹੀਂ ਦਾਖਲ ਸਾਰੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ OPDs ਵਿੱਚ ਫਲੂ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ RTPCR ਟੈਸਟ ਕਰਵਾਉਣ ਲਈ ਕਿਹਾ ਜਾਵੇਗਾ। ਇਸ ਦੇ ਲਈ ਉਨ੍ਹਾਂ ਨੂੰ ਸਕਰੀਨਿੰਗ OPDs ਵਿੱਚ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਮਮਦੋਟ ‘ਚ ਚੱਲੀਆਂ ਗੋਲੀਆਂ, ਪੁਰਾਣੀ ਰੰਜਿਸ਼ ‘ਚ ਮਾਰਿਆ ਗਿਆ ਨਵਾਂ ਵਿਆਹਿਆ ਮੁੰਡਾ
GMCH-32 ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਾਰੇ ਸਿਹਤ ਸੰਭਾਲ ਕਰਮਚਾਰੀ ਜ਼ਰੂਰੀ ਸਾਵਧਾਨੀਆਂ ਵਰਤਣਗੇ ਅਤੇ ਚਿਹਰੇ ਦੇ ਮਾਸਕ ਪਹਿਨਣਗੇ। ਇਸਦੇ ਨਾਲ ਹੀ ਹੱਥਾਂ ਨੂੰ ਲਗਾਤਾਰ ਧੋਣਾ/ਸੈਨੀਟਾਈਜ਼ ਕਰਨਾ ਜਾਰੀ ਰਹੇਗਾ। ਨਾਲ ਹੀ ਸਮਾਜਿਕ ਦੂਰੀ ਵੀ ਬਣਾਈ ਰੱਖੀ ਜਾਵੇਗੀ। ਇਨ੍ਹਾਂ ਹੀ ਨਹੀਂ ਹੁਣ ਹਸਪਤਾਲ ਦੇ ਸਾਰੇ ਵਿਭਾਗਾਂ ਦੇ ਮੁਖੀਆਂ (HODs) ਨੂੰ ਆਪਣੇ ਫੈਕਲਟੀ ਅਤੇ ਸਟਾਫ ਨੂੰ ਇਸ ਹਦਾਇਤ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਇਹ ਹੁਕਮ ਮੈਡੀਕਲ ਸੁਪਰਡੈਂਟ ਵੱਲੋਂ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: