ਜਲੰਧਰ ਦੇਹਾਤ ਪੁਲਿਸ ਨੇ ਲੁਟੇਰਿਆਂ ‘ਤੇ ਸ਼ਿਕੰਜਾ ਕੱਸਦਿਆਂ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਇਹ ਲੁਟੇਰੇ ਹਥਿਆਰਾਂ ਦੇ ਜ਼ੋਰ ‘ਤੇ ਲੋਕਾਂ ਅਤੇ ਰਾਹਗੀਰਾਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪਰ ਅੱਜ ਜਲੰਧਰ ਦੇਹਾਤ ਪੁਲਿਸ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਬਿਨਾਂ ਨੰਬਰ ਦਾ ਮੋਟਰਸਾਈਕਲ, ਲੁੱਟਿਆ ਹੋਇਆ ਪਰਸ, ਦਾਤਰ, ਏਅਰ ਪਿਸਟਲ ਅਤੇ ਵੀਵੋ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਹੈ।
ਇਸ ਸਬੰਧੀ ਸਬ-ਡਵੀਜ਼ਨ ਸ਼ਾਹਕੋਟ ਦੇ DSP ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਲੋਹੀਆਂ ਦੇ ASI ਇਕਬਾਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕਰਨਦੀਪ ਸਿੰਘ ਉਰਫ਼ ਨੌਨਾ ਪੁੱਤਰ ਪਰਮਜੀਤ ਸਿੰਘ ਅਤੇ ਕਰਨਦੀਪ ਸਿੰਘ ਉਰਫ਼ ਕਰਨ ਪੁੱਤਰ ਨਛੱਤਰ ਸਿੰਘ ਦੋਵੇਂ ਵਾਸੀ ਜਲਾਲਪੁਰ ਕਲਾਂ ਇੱਕ ਥਾਣੇ ‘ਤੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ। ਪਰ ਇਸ ਵਾਰਦਾਤ ਤੋਂ ਪਹਿਲਾਂ ਹੀ ASI ਇਕਬਾਲ ਸਿੰਘ ਨੇ ਆਪਣੇ ਸਟਾਫ਼ ਸਮੇਤ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ :
ਇਸਦੇ ਨਾਲ ਹੀ DSP ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮ ਪੇਸ਼ੇਵਰ ਅਪਰਾਧੀ ਹਨ। ਦੋਸ਼ੀਆਂ ਨੂੰ ਕਾਬੂ ਕਰਨ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ। ਇਸ ਰਿਮਾਂਡ ਦੌਰਾਨ ਪੁਲਿਸ ਵੱਲੋਂ ਚੋਰੀ ਦੇ ਦੋ ਮਾਮਲੇ ਟਰੇਸ ਕੀਤੇ ਗਏ ਹਨ। ਮੁਲਜ਼ਮਾਂ ਨੇ ਦੱਸਿਆ ਹੈ ਕਿ 19 ਅਪਰੈਲ ਨੂੰ ਉਸ ਨੇ ਪਿੰਡ ਪਿੱਪਲੀ ਦੇ ਸਕੂਲ ਵਿੱਚੋਂ 3 LED ਮਾਨੀਟਰ, ਇੱਕ 43 ਇੰਚ ਦਾ LED ਟੀਵੀ, ਇੱਕ ਲੇਜ਼ਰ ਪ੍ਰਿੰਟਰ, ਸੀਵੀਟੀਵੀ ਦਾ DVR ਚੋਰੀ ਕੀਤਾ ਸੀ। ਇਸਦੇ ਨਾਲ ਹੀ 21 ਅਗਸਤ ਦੀ ਰਾਤ ਨੂੰ ਲੋਹੀਆਂ ਦਾਣਾ ਮੰਡੀ ਸਥਿਤ ਛਾਬੜਾ ਦੀ ਬਿਜਲੀ ਦੀ ਦੁਕਾਨ ਦੇ ਦਰਵਾਜ਼ੇ ਵਿੱਚੋਂ 12 ਹਜ਼ਾਰ ਰੁਪਏ ਦੀ ਨਕਦੀ, ਤਾਰਾਂ ਦੇ ਰੋਲ ਅਤੇ ਸੀਸੀਟੀਵੀ ਕੈਮਰਿਆਂ ਦੀ DVR ਚੋਰੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: