Jhoome Jo Pathaan Controversy: ਸ਼ਾਹਰੁਖ ਖਾਨ ਲੰਬੇ ਸਮੇਂ ਬਾਅਦ ਸਕ੍ਰੀਨ ‘ਤੇ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਪਠਾਨ’ 25 ਜਨਵਰੀ, 2023 ਨੂੰ ਰਿਲੀਜ਼ ਹੋ ਰਹੀ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਇਹ ਫਿਲਮ ਮੁਸ਼ਕਲ ‘ਚ ਹੈ। ਇਸ ਫਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਪਹਿਲਾਂ ਹੀ ਵਿਵਾਦ ਪੈਦਾ ਕਰ ਚੁੱਕਾ ਹੈ।
‘ਬੇਸ਼ਰਮ ਰੰਗ’ ਨਾਲ ਜੁੜਿਆ ਵਿਵਾਦ ਅਜੇ ਖਤਮ ਨਹੀਂ ਹੋਇਆ ਸੀ ਕਿ ਫਿਲਮ ਦੇ ਦੂਜੇ ਗੀਤ ‘ਝੂਮੇ ਜੋ ਪਠਾਨ’ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਕਹਿਣਾ ਹੈ ਕਿ ਗੀਤ ਦੀ ਟਿਊਨ ਅਸਲੀ ਨਹੀਂ ਹੈ ਅਤੇ ਇਹ ਚੋਰੀ ਦੀ ਹੈ। 22 ਦਸੰਬਰ ਵੀਰਵਾਰ ਨੂੰ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ ‘ਤੇ ‘ਪਠਾਨ’ ਦੇ ਨਵੇਂ ਗੀਤ ਦੀ ਜਾਣਕਾਰੀ ਦਿੱਤੀ। ਅਰਿਜੀਤ ਸਿੰਘ ਦੇ ਗਾਏ ਗੀਤ ‘ਝੂਮੇ ਜੋ ਪਠਾਨ’ ਦਾ ਸੰਗੀਤ ਵਿਸ਼ਾਲ-ਸ਼ੇਖਰ ਨੇ ਤਿਆਰ ਕੀਤਾ ਹੈ। ਇਸ ਗੀਤ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਕੁਝ ਨੂੰ ਗੀਤ ਪਸੰਦ ਆਇਆ ਅਤੇ ਕੁਝ ਨੇ ਸੰਗੀਤ ਦੀ ਆਲੋਚਨਾ ਕੀਤੀ। ਇਸ ਗੀਤ ਦੇ ਰਿਲੀਜ਼ ਹੋਣ ਦੇ 24 ਘੰਟਿਆਂ ਦੇ ਅੰਦਰ ਹੀ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਸੁਖਵਿੰਦਰ ਸਿੰਘ ਦੇ ਗੀਤ ਤੋਂ ਇਸ ਗੀਤ ਦੀ ਟਿਊਨ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਇਹ ਗੀਤ ਐਨੀਮੇਸ਼ਨ ਫਿਲਮ ‘ਅਰਜੁਨ ਦਿ ਵਾਰੀਅਰ ਪ੍ਰਿੰਸ’ ਦੇ ਗੀਤ ‘ਕਰਮ ਕੀ ਤਲਵਾਰ’ ਦੀ ਟਿਊਨ ਤੋਂ ਨਕਲ ਕੀਤੇ ਜਾਣ ਦਾ ਦੋਸ਼ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਕਈ ਯੂਜ਼ਰਸ ਨੇ ਦਾਅਵਾ ਕੀਤਾ ਹੈ ਕਿ ‘ਝੂਮੇ ਜੋ ਪਠਾਨ’ ਦਾ ਸੰਗੀਤ ‘ਕਰਮ ਕੀ ਤਲਵਾਰ’ ਤੋਂ ਲਿਆ ਗਿਆ ਹੈ। ਦੋਵਾਂ ਗੀਤਾਂ ਦੇ ਸੰਗੀਤਕਾਰ ਵਿਸ਼ਾਲ-ਸ਼ੇਖਰ ਹਨ। ਇਕ ਵਿਅਕਤੀ ਨੇ ਲਿਖਿਆ, ‘ਕਰਮ ਕੀ ਤਲਵਾਰ ਲਈ ਵੀ ਵਿਸ਼ਾਲ-ਸ਼ੇਖਰ ਨੇ ਸੰਗੀਤ ਦਿੱਤਾ ਸੀ। ਝੂਮੇ ਜੋ ਪਠਾਨ’ ਲਈ ਵੀ ਇਹੀ ਵਰਤਿਆ ਗਿਆ ਹੈ। ਅਜਿਹਾ ਆਲਸੀ ਕੰਮ।’ ਫਿਲਮ ‘ਪਠਾਨ’ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਆਦਿਤਿਆ ਚੋਪੜਾ ਨੇ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਕੀਤਾ ਹੈ। ਇਸ ਫਿਲਮ ਰਾਹੀਂ ਸ਼ਾਹਰੁਖ ਖਾਨ ਚਾਰ ਸਾਲ ਬਾਅਦ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਆਖਰੀ ਫਿਲਮ 2018 ‘ਚ ‘ਜ਼ੀਰੋ’ ਸੀ।