ਚੰਡੀਗੜ੍ਹ ਵਿਚ ਆਰਥਿਕ ਕ੍ਰਾਈਮ ਬ੍ਰਾਂਚ ਵੱਲੋਂ ਕਰੋੜਾਂ ਰੁਪਏ ਦਾ GST ਘਪਲਾ ਕਰਨ ਵਾਲੇ 3 ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। GST ਧੋਖਾਦੇਹੀ ਕਰਨ ਵਾਲੇ ਮੁਲਜਮਾਂ ਦੀ ਪਛਾਣ ਜਤਿੰਦਰ ਸਿੰਘ, ਰਾਜੀਵ ਅਤੇ ਪੁਸ਼ਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਧਨਾਸ ਦੀ ਇਕ ਦੁਕਾਨ ਦੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਫਰਜ਼ੀ ਕੰਪਨੀ ਦੇ ਨਾਂ ’ਤੇ ਸਕਰੈਪ ਡੀਲਰ ਵਜੋਂ ਕਾਰੋਬਾਰ ਸ਼ੁਰੂ ਕੀਤਾ ਅਤੇ ਕਰੋੜਾਂ ਰੁਪਏ ਦਾ ਘਪਲਾ ਵੀ ਕੀਤਾ ਸੀ।
ਜਾਣਕਾਰੀ ਅਨੁਸਾਰ ਇਨ੍ਹਾਂ ਟੀਨ ਲੋਕਾਂ ਨੇ ਫਰਜ਼ੀ ਕੰਪਨੀ ਬਣਾ ਕੇ ਯੂ. ਟੀ. ਦੇ ਆਬਕਾਰੀ ਅਤੇ ਕਰ ਵਿਭਾਗ ਨੂੰ ਇਨਪੁੱਟ ਕ੍ਰੈਡਿਟ ਦੇ ਨਾਂ ’ਤੇ ਖ਼ਰੀਦ ਅਤੇ ਵਿਕਰੀ ਦੇ ਫਰਜ਼ੀ ਬਿੱਲ ਬਣਾ ਕੇ 5 ਕਰੋੜ ਰੁਪਏ ਦਾ ਘਪਲਾ ਕੀਤਾ ਸੀ। ਇਸ ਸਬੰਧੀ ਯੂ. ਟੀ. ਦੇ ਆਬਕਾਰੀ ਅਤੇ ਕਰ ਵਿਭਾਗ ਵਿਚ ਤਤਕਾਲੀ ETO ਦੀਪਾ ਚੌਧਰੀ ਵੱਲੋਂ GST ਘਪਲੇ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿਚ ਦਿੱਤੀ ਗਈ ਸੀ। ਪੁਲਿਸ ਨੇ 13 ਦਸੰਬਰ, 2019 ਨੂੰ ਇਸ ਸਬੰਧੀ ਮਾਮਲਾ ਵੀ ਦਰਜ ਕੀਤਾ ਸੀ।
ਇਹ ਵੀ ਪੜ੍ਹੋ : IPL ‘ਚ ਧੱਕ ਪਾਉਣਗੇ ਪੰਜਾਬ ਦੇ ਪੁੱਤ, ਸਨਰਾਈਸ ਹੈਦਰਾਬਾਦ ਤੇ ਮੁੰਬਈ ਇੰਡੀਅਨ ਲਈ ਖੇਡਣਗੇ ਸਨਵੀਰ ਤੇ ਨੇਹਰਾ
ਦੱਸ ਦੇਈਏ ਕਿ ਇਸ ਮਾਮਲੇ ਦੀ ਮੁੱਢਲੀ ਜਾਂਚ ਵਿਚ ਪੁਲਿਸ ਨੇ ਉਸ ਕੰਪਨੀ ਦੇ ਮਾਲਕ ਰਾਜੀਵ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ETO ਦੀਪਾ ਚੌਧਰੀ ਨੂੰ ਜਦੋਂ ਇਸ GST ਘਪਲੇ ਸਬੰਧੀ ਪਤਾ ਲੱਗਿਆ ‘ਤਾਂ ਉਨ੍ਹਾਂ ਨੇ ਧਨਾਸ ਮਾਰਕਿਟ ਵਿਚ ਦੁਕਾਨ ਦੀ ਜਾਂਚ ਕੀਤੀ। ਇਸ ਜਾਂਚ ਵਿਚ ਉਨ੍ਹਾਂ ਦੇਖਿਆ ਕਿ ਸਕਰੈਪ ਡੀਲ ਕਰਨ ਵਾਲੀ ਫਰਮ ਦੀ ਥਾਂ ਉੱਥੇ ਦੰਦਾਂ ਦਾ ਕਲੀਨਿਕ ਖੋਲ੍ਹਿਆ ਹੋਇਆ ਸੀ। ਫਿਲਹਾਲ ਤਿੰਨਾਂ ਮੁਲਜਮਾਂ ਨੂੰ ਗ੍ਰਿਫ਼ਾਤਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: