ਪੰਜਾਬ ਦੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੇ ਕੈਦੀ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਾਬੂ ਕੀਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਕਰਨ ਮਗਰੋਂ ਇਸ ਦਾ ਵਜ਼ਨ 10.50 ਗ੍ਰਾਮ ਪਾਇਆ ਗਿਆ ਹੈ। ਇਸ ਤੋਂ ਇਲਾਵਾ ਕੈਦੀ ਕੋਲੋਂ ਮੋਬਾਈਲ, ਨੈਬੂਲਾਈਜ਼ਰ ਮਸ਼ੀਨ ਅਤੇ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਕੈਦੀ ਦੀ ਪਛਾਣ ਸੁਖਜਿੰਦਰ ਸਿੰਘ ਵਾਸੀ ਫਿਰੋਜ਼ਪੁਰ ਮੱਖੂ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬਸਤੀ ਸੋਢੀਆਂ ਢੱਕਲੀ ਜੋਗੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਸਟਾਫ਼ ਨੇ ਮੁਲਜ਼ਮ ਕੈਦੀ ਦੀ ਮਿੱਲ ਨੰਬਰ-29 ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਮਿੱਲ ਵਿੱਚ ਲਗਾਈਆਂ 2 LED ਵਿੱਚੋਂ ਇੱਕ ਮੋਬਾਈਲ, ਸਿਮ ਕਾਰਡ, ਨੈਬੂਲਾਈਜ਼ਰ ਮਸ਼ੀਨ ਸਮੇਤ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹੋਟਲ ‘ਚ ਸਿਲੰਡਰ ਬਲਾਸਟ ਨਾਲ ਵਾਪਰੀ ਘਟਨਾ, 3 ਦੀ ਹਾਲਤ ਗੰਭੀਰ
ਦੱਸ ਦੇਈਏ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਲਕੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਤ੍ਰਿਪੜੀ ਪੁਲਿਸ ਨੇ ਮੁਲਜ਼ਮ ਕੈਦੀ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਜੇਲ੍ਹ ਵਿਚ ਜਾਂਚ ਅਤੇ ਸਖ਼ਤੀ ਵਧ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: