ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਕ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਲੈਣ ਲਈ ਇੱਕ ਮਹੀਨੇ ਤੋਂ ਵੱਧ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਪਹਿਲਾਂ ਭਾਰਤੀਆਂ ਨੂੰ ਵਨ-ਟੂ-ਵਨ ਇੰਟਰਵਿਊ ਲਈ ਲਗਭਗ 3 ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਪਰ ਹੁਣ ਅਮਰੀਕੀ ਵਿਦੇਸ਼ ਵਿਭਾਗ ਨੇ ਇੰਟਰਵਿਊ ਵਿੱਚ ਵੀਜ਼ਾ ਬਿਨੈਕਾਰਾਂ ਨੂੰ ਦਿੱਤੀ ਗਈ ਛੋਟ ਵਧਾਉਣ ਦਾ ਐਲਾਨ ਕੀਤਾ ਹੈ।
ਜਾਣਕਾਰੀ ਅਨੁਸਾਰ ਅਮਰੀਕੀ ਵਿਦੇਸ਼ ਮੰਤਰੀ ਨੇ 31 ਦਸੰਬਰ, 2023 ਤੱਕ ਕੁਝ ਖਾਸ ਵੀਜ਼ਾ ਸ਼੍ਰੇਣੀਆਂ ਦੇ ਤਹਿਤ ਆਉਣ ਵਾਲੇ ਲੋਕਾਂ ਲਈ ਇੰਟਰਵਿਊ ਨੂੰ ਵੀ ਮੁਆਫ ਕਰ ਦਿੱਤਾ ਹੈ। ਦੱਸਣਯੋਗ ਗੱਲ ਇਹ ਹੈ ਕਿ ਅਮਰੀਕਾ ਵਿਚ ਇਹ ਪ੍ਰਣਾਲੀ ਪਿਛਲੇ ਸਾਲ ਤੋਂ ਚੱਲ ਰਹੀ ਹੈ, ਜਿਸ ਕਾਰਨ ਵੀਜ਼ਾ ਧਾਰਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਮਨਾਲੀ ‘ਚ 49 ਗ੍ਰਾਮ ਨਸ਼ੀਲੇ ਪਦਾਰਥ ਸਣੇ ਪੰਜਾਬ ਦਾ ਚਿੱਟਾ ਤਸਕਰ ਗ੍ਰਿਫਤਾਰ
ਮੀਡੀਆ ਰਿਪੋਰਟ ਅਨੁਸਾਰ ਵਿਦੇਸ਼ ਵਿਭਾਗ ਨੇ ਦੱਸਿਆ ਹੈ ਕਿ ਇਸ ਛੋਟ ਤੋਂ ਬਾਅਦ ਵਿਦਿਆਰਥੀਆਂ ਨੂੰ ਵੀਜ਼ੇ ਲਈ ਵੱਧ ਤੋਂ ਵੱਧ 3-4 ਹਫ਼ਤਿਆਂ ਦਾ ਇੰਤਜ਼ਾਰ ਕਰਨਾ ਪਵੇਗਾ। ਉਨ੍ਹਾਂ ਨੂੰ ਬਿਨਾਂ ਇੰਟਰਵਿਊ ਦੇ ਵੀਜ਼ਾ ਮਿਲੇਗਾ। ਅਧਿਕਾਰੀਆਂ ਮੁਤਾਬਕ 2022 ‘ਚ ਲਗਭਗ 70 ਲੱਖ ਵੀਜ਼ੇ ਜਾਰੀ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਕਰੀਬ 35 ਲੱਖ ਬਿਨੈਕਾਰਾਂ ਨੂੰ ਬਿਨਾਂ ਇੰਟਰਵਿਊ ਦੇ ਵੀਜ਼ਾ ਮਿਲ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੇ ਨਾਲ ਹੀ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਵਿੱਚ 1 ਲੱਖ ਇੰਟਰਵਿਊ ਸਲਾਟ ਖਾਲੀ ਹੋਣਗੇ। ਇਹ ਸਲਾਟ ਟੂਰਿਸਟ ਵੀਜ਼ਾ ਲੈਣ ਵਾਲਿਆਂ ਲਈ ਬੁੱਕ ਕੀਤੇ ਜਾਣਗੇ। ਹਾਲਾਂਕਿ, ਸਥਾਨਕ ਮੰਗ ਦੇ ਆਧਾਰ ‘ਤੇ ਦੂਤਾਵਾਸਾਂ ਨੂੰ ਅਜੇ ਵੀ ਇੱਕ-ਤੋਂ-ਇੱਕ ਇੰਟਰਵਿਊ ਕਰਨ ਦੀ ਲੋੜ ਹੋ ਸਕਦੀ ਹੈ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਇੱਕ ਵਿਸ਼ਲੇਸ਼ਕ ਜੂਲੀਆ ਜੈਲਾਟ ਨੇ ਕਿਹਾ ਕਿ ਦੂਤਾਵਾਸਾਂ ਵਿੱਚ ਤਾਇਨਾਤੀ ਨਾਲ ਫਿਲਹਾਲ ਕੋਈ ਬਹੁਤਾ ਫਰਕ ਨਹੀਂ ਪਵੇਗਾ, ਕਿਉਂਕਿ ਨਵੇਂ ਸਟਾਫ ਨੂੰ ਪਹਿਲਾਂ ਸਿਖਲਾਈ ਦੇਣੀ ਪਵੇਗੀ। ਉਨ੍ਹਾਂ ਨੂੰ ਨਵੀਂ ਭਾਸ਼ਾ ਸਿਖਾਉਣੀ ਪਵੇਗੀ। ਇਸ ਲਈ, ਇਸ ਪ੍ਰਕਿਰਿਆ ਨੂੰ ਸਮਾਂ ਲੱਗੇਗਾ।