AliBaba DastaanKabul shooting stopped: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ 24 ਦਸੰਬਰ 2022 ਨੂੰ ‘ਅਲੀ ਬਾਬਾ ਦਾਸਤਾਨ-ਏ-ਕਾਬੁਲ’ ਦੇ ਸੈੱਟ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅਦਾਕਾਰਾ ਦੀ ਮੌਤ ਤੋਂ ਬਾਅਦ ਅਦਾਕਾਰ ਸ਼ੀਜ਼ਾਨ ਖਾਨ ਪੁਲਿਸ ਹਿਰਾਸਤ ਵਿੱਚ ਹੈ। ਸ਼ੋਅ ‘ਚ ਉਹ ਤੁਨੀਸ਼ਾ ਦੇ ਨਾਲ ਮੁੱਖ ਭੂਮਿਕਾ ‘ਚ ਸੀ।
ਤੁਨੀਸ਼ਾ ਦੀ ਮੌਤ ਅਤੇ ਸ਼ੀਜਾਨ ਦੇ ਪੁਲਿਸ ਹਿਰਾਸਤ ਵਿੱਚ ਹੋਣ ਤੋਂ ਬਾਅਦ ਸ਼ੋਅ ਦੇ ਮੇਕਰਸ ਮੁਸੀਬਤ ਵਿੱਚ ਹਨ। ਸ਼ੋਅ ਦੀ ਸ਼ੂਟਿੰਗ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਤੁਨੀਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਹੀ ‘ਅਲੀ ਬਾਬਾ: ਦਾਸਤਾਨ-ਏ-ਕਾਬੁਲ’ ਦੀ ਸ਼ੂਟਿੰਗ ਤੁਰੰਤ ਰੋਕ ਦਿੱਤੀ ਗਈ ਸੀ। ਇਸ ਗੱਲ ਨੂੰ ਲੈ ਕੇ ਖਦਸ਼ਾ ਹੈ ਕਿ ਅੱਗੇ ਸ਼ੋਅ ਸ਼ੁਰੂ ਹੋਵੇਗਾ ਜਾਂ ਨਹੀਂ। ਸ਼ੋਅ ਦੀ ਕਾਸਟ ਅਤੇ ਕਰੂ ਮੈਂਬਰਾਂ ਨੂੰ ਉਮੀਦ ਹੈ ਕਿ ਸ਼ੂਟਿੰਗ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ। ਸ਼ੋਅ ਨਾਲ ਜੁੜੀ ਇੱਕ ਕਾਸਟ ਨੇ ਕਿਹਾ ਹੈ ਕਿ ਪ੍ਰੋਡਕਸ਼ਨ ਹਾਊਸ ਨੂੰ ਇਹ ਸੋਚਣ ਵਿੱਚ ਕੁਝ ਸਮਾਂ ਲੱਗੇਗਾ ਕਿ ਸ਼ੋਅ ਨੂੰ ਮੁੜ ਲੀਹ ‘ਤੇ ਕਿਵੇਂ ਲਿਆਂਦਾ ਜਾਵੇ। ਹੁਣ ਇਹ ਸਮਾਂ ਹੀ ਦੱਸੇਗਾ ਕਿ ਸ਼ੋਅ ਦੁਬਾਰਾ ਸ਼ੁਰੂ ਹੁੰਦਾ ਹੈ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਟੀਵੀ ਸ਼ੋਅ ‘ਅਲੀ ਬਾਬਾ ਦਾਸਤਾਨ ਏ ਕਾਬੁਲ’ ਦੀ ਸ਼ੂਟਿੰਗ ਇਸ ਸਾਲ ਜੂਨ ‘ਚ ਸ਼ੁਰੂ ਹੋਈ ਸੀ ਅਤੇ ਇਸ ਦਾ ਪ੍ਰੀਮੀਅਰ 22 ਅਗਸਤ 2022 ਨੂੰ ਸੋਨੀ ਸਬ ‘ਤੇ ਸ਼ੁਰੂ ਹੋਇਆ ਸੀ। ਤੁਨੀਸ਼ਾ ਸ਼ਰਮਾ ਅਤੇ ਸ਼ੀਜਾਨ ਖਾਨ ਮੁੱਖ ਭੂਮਿਕਾ ਵਿੱਚ ਸਨ। ਇਕ ਪਾਸੇ ਤੁਨੀਸ਼ਾ ਇਸ ਦੁਨੀਆ ‘ਚ ਨਹੀਂ ਰਹੀ, ਦੂਜੇ ਪਾਸੇ ਸ਼ੀਜਾਨ ਖਾਨ ਤੁਨੀਸ਼ਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਪੁਲਿਸ ਹਿਰਾਸਤ ‘ਚ ਹੈ। ਤੁਨੀਸ਼ਾ ਨੇ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਸ਼ੋਅ ਦੇ ਮੇਕਅੱਪ ਰੂਮ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦਾ ਆਪਣੇ ਸਹਿ-ਅਦਾਕਾਰ ਸ਼ੀਜਾਨ ਨਾਲ ਅਫੇਅਰ ਚੱਲ ਰਿਹਾ ਸੀ। ਤੁਨੀਸ਼ਾ ਦੀ ਮਾਂ ਨੇ ਸ਼ੀਜਾਨ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ।