ਬਦਲਦੇ ਜ਼ਮਾਨੇ ਦੀ ਲੋੜ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਵਿਵਸਥਾਵਾਂ ਨੂੰ ਸਮਾਰਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਲਈ ਸੇਵਾ ਕੇਂਦਰ ਜਾਣਾ ਪੈਂਦਾ ਸੀ ਪਰ ਜਲਦ ਹੀ ਸੰਪਰਕ ਕੇਂਦਰ ਲੋਕਾਂ ਦੇ ਘਰਾਂ ਤੱਕ ਜਾਵੇਗਾ। ਆਈਟੀ ਵਿਭਾਗ ਨੇ ਡੋਰ ਸਟੈੱਪ ਡਲਿਵਰੀ ਸੇਵਾ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।
ਆਈਟੀ ਵਿਭਾਗ ਦੇ ਨਿਦੇਸ਼ਕ ਰੁਪੇਸ਼ ਕੁਮਾਰ ਨੇ ਕਿਹਾ ਕਿ ਜੋ ਲੋਕ ਸੰਪਰਕ ਕੇਂਦਰ ਨਹੀਂ ਜਾਣਾ ਚਾਹੁੰਦੇ ਤੇ ਘਰ ‘ਤੇ ਹੀ ਕੰਮ ਕਰਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਯੋਜਨਾ ਨਾਲ ਫਾਇਦਾ ਹੋਵੇਗਾ। ਇਹ ਸੇਵਾ ਸ਼ਹਿਰ ਦੇ ਬਜ਼ੁਰਗ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚੰਡੀਗੜ੍ਹ ਵਿਚ ਹਨ ਤੇ ਬੱਚੇ ਵਿਦੇਸ਼ ਵਿਚ ਹਨ, ਉਹ ਉਥੋਂ ਹੀ ਅਪਾਇੰਟਮੈਂਟ ਬੁੱਕ ਕਰ ਸਕਣਗੇ ਤੇ ਸੰਪਰਕ ਕੇਂਦਰ ਦੇ ਮੁਲਾਜ਼ਮ ਘਰ ਜਾ ਕੇ ਦਸਤਾਵੇਜ਼ਾਂ ਨੂੰ ਲੈ ਜਾਣਗੇ ਤੇ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਨੂੰ ਡੋਰ ਸਟੈੱਪ ਡਲਿਵਰੀ ਸੇਵਾ ਕਿਹਾ ਜਾਵੇਗਾ। ਮੌਜੂਦਾ ਵਿਚ ਕਈ ਪ੍ਰਸਤਾਵਾਂ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਸੇਵਾਵਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਸ਼ੁਰੂ ਕੀਤਾ ਜਾਵੇਗਾ। ਸੇਵਾ ਦਾ ਲਾਭ ਲੈਣ ਲਈ ਲੋਕਾਂ ਨੂੰ ਇਕ ਫੀਸ ਵੀ ਚੁਕਾਉਣੀ ਹੋਵੇਗੀ ਜਿਸ ਨੂੰ ਵਿਭਾਗ ਵੱਲੋਂ ਤੈਅ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਸ਼ੁਰੂ ਵਿਚ ਬਿਜਲੀ-ਪਾਣੀ ਦਾ ਬਿੱਲ, ਪ੍ਰਾਪਰਟੀ ਟੈਕਸ, ਆਧਾਰ ਦੀਆਂ ਸੇਵਾਵਾਂ ਸਣੇ ਕਈ ਹੋਰ ਸੇਵਾਵਾਂ ਨੂੰ ਸ਼ੁਰੂ ਕੀਤਾ ਜਾਵੇਗਾ। ਮੁਲਾਜ਼ਮ ਆਪਣੇ ਨਾਲ ਪ੍ਰੀ-ਪ੍ਰਿੰਟੇਡ ਫਾਰਮ ਲੈ ਕੇ ਜਾਣਗੇ ਤਾਂਕਿ ਜਲਦ ਤੋਂ ਜਲਦ ਕੰਮ ਹੋ ਸਕੇ। ਇਸ ਸੇਵਾ ਨੂੰ ਅਗਲੇ ਸਾਲ ਮਾਰਚ ਤੋਂ ਪਹਿਲਾਂ ਸ਼ੁਰੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : US ‘ਚ ਬਰਫ਼ੀਲੇ ਤੂਫ਼ਾਨ ਦਾ ਕਹਿਰ, ਹੁਣ ਤੱਕ 34 ਲੋਕਾਂ ਦੀ ਮੌਤ, -45 ਡਿਗਰੀ ਤੱਕ ਪਹੁੰਚਿਆ ਪਾਰਾ
ਆਈਏਐੱਸ ਰੁਪੇਸ਼ ਕੁਮਾਰ ਨੇ ਦੱਸਿਆ ਕਿ ਲੋਕ ਤਿੰਨ ਤਰੀਕੇ ਨਾਲ ਅਪਾਇੰਟਮੈਂਟ ਬੁੱਕ ਕਰ ਸਕਣਗੇ। ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਨੰਬਰ ‘ਤੇ ਕਾਲ ਕਰਕੇ, ਵੈੱਬਸਾਈਟ ਤੇ ਸੰਪਰਕ ਕੇਂਦਰ ਦੇ ਮੋਬਾਈਲ ਐਪ ‘ਤੇ ਲੋਕ ਆਪਣੀ ਪਸੰਦ ਮੁਤਾਬਕ ਟਾਈਮ ਸਲਾਟ ਤੇ ਦਿਨ ਬੁੱਕ ਕਰ ਸਕਣਗੇ। ਬੁਕਿੰਗ ਸਮੇਂ ਹੀ ਸਾਰੀਆਂ ਸੇਵਾਵਾਂ ਦੀ ਸੂਚੀ ਸਾਹਮਣੇ ਆ ਜਾਵੇਗੀ, ਜਿਸ ਨਾਲ ਉਹ ਸੇਵਾ ਦੀ ਚੋਣ ਕਰ ਸਕਣਗੇ। ਬੁਕਿੰਗ ਸਮੇਂ ਵਿਅਕਤੀ ਨੂੰ ਦੱਸ ਦਿੱਤਾ ਜਾਵੇਗਾ ਕਿ ਉਨ੍ਹਾਂ ਨੂੰ ਕਿਹੜੇ ਦਸਤਾਵੇਜ਼ ਤਿਆਰ ਰੱਖਣਗੇ ਤਾਂ ਕਿ ਜਦੋਂ ਸੰਪਰਕ ਕੇਂਦਰ ਤੋਂ ਮੁਲਾਜ਼ਮ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਨੂੰ ਦਿਖਾਉਣੇ ਹੋਣਗੇ। ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਕਿ ਲੋਕਾਂ ਤੇ ਮੁਲਾਜ਼ਮਾਂ ਦਾ ਸਮਾਂ ਬਿਲਕੁਲ ਵੀ ਬਰਬਾਦ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਵਿਭਾਗ ਹੁਣ ਉਨ੍ਹਾਂ ਸੇਵਾਵਾਂ ਦੀ ਸੂਚੀ ਤਿਆਰ ਕਰਨ ਵਿਚ ਲੱਗਾ ਹੈ, ਜਿਨ੍ਹਾਂ ਨਾਲ ਇਸ ਯੋਜਨਾ ਨੂੰ ਸ਼ੁਰੂ ਕੀਤਾ ਜਾ ਸਕੇ। ਰੁਪੇਸ਼ ਕੁਮਾਰ ਨੇ ਦੱਸਿਆ ਕਿ ਜਿਸ ਦਿਨ ਅਪਾਇੰਟਮੈਂਟ ਹੋਵੇਗੀ ਉਸੇ ਦਿਨ ਵਿਭਾਗ ਵੱਲੋਂ ਵਿਅਕਤੀ ਦੇ ਮੋਬਾਈਲ ‘ਤੇ ਇਕ ਮੈਸੇਜ ਆਏਗਾ ਉਸ ਵਿਚ ਵਿਅਕਤੀ ਦਾ ਨਾਂ ਵੀ ਹੋਵੇਗਾ, ਜੋ ਉਨ੍ਹਾਂ ਦੇ ਘਰ ਜਾਏਗਾ।