ਚਾਇਨਾ ਡੋਰ ਜੋ ਕਿ ਅਕਸਰ ਕਈ ਵੱਡੇ ਹਾਦਸਿਆਂ ਦਾ ਕਾਰਨ ਬਣਦੀ ਹੈ। ਇਸ ਕਰਕੇ ਇਸ ਜਾਨਲੇਵਾ ਡੋਰ ਨੂੰ ਵੇਚਣ ਅਤੇ ਖਰੀਦਣ ‘ਤੇ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਕੁਝ ਲੋਕਾਂ ਵੱਲੋਂ ਆਪਣੇ ਫਾਇਦਿਆਂ ਲਈ ਇਸ ਨੂੰ ਲਗਾਤਾਰ ਖਰੀਦਿਆ ਅਤੇ ਵੇਚਿਆ ਜਾ ਰਿਹਾ ਹੈ। ਲੁਧਿਆਣਾ ਪੁਲਿਸ ਵੱਲੋਂ ਜਿਹੇ ਹੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋ ਪੁਲਿਸ ਨੇ ਇਕ ਪੇਟੀ ਵਿਚ ਕਈ ਗੱਟੂ ਚਾਈਨਾ ਡੋਰ ਵੀ ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ ਦੋਸ਼ੀ ਦੀ ਪਛਾਣ ਵਰੁਣ ਬੇਹਾਲ ਪੁੱਤਰ ਜਗਦੀਸ਼ ਚੰਦਰ ਵਾਸੀ ਨੇੜੇ ਵੈਸ਼ਨੂੰ ਦੇਵੀ ਮਾਤਾ ਮੰਦਿਰ, ਅਜੀਤ ਸਿੰਘ ਨਗਰ, ਟਿੱਬਾ ਰੋਡ ਲੁਧਿਆਣਾ ਵੱਜੋਂ ਹੋਈ ਹੈ। ਉਹ ਚਾਇਨਾ ਡੋਰ ਦੀ ਪੇਟੀ ਸਸਤੇ ਭਾਅ ਖਰੀਦ ਕੇ ਅੱਗੇ ਲੋਕਾਂ ਨੂੰ ਇੱਕ-ਇਕ ਪੀਸ ਕਰਕੇ ਵੇਚਦਾ ਸੀ। ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਕਿ ਵਰੁਣ ਬੇਹਾਲ ਕਾਰ ਨੰਬਰ PB-91-Q-5714 ਵਿਚ ਚਾਈਨਾ ਡੋਰ ਵੇਚ ਰਿਹਾ ਹੈ। ਇਸ ‘ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਵਰੁਣ ਕੁਮਾਰ ਅਤੇ ਉਸ ਦੇ ਕਾਰ ਦੀ ਤਲਾਸ਼ੀ ਲਈ ਜਿਸ ‘ਚੋਂ ਉਨ੍ਹਾਂ ਨੂੰ 40 ਗੱਟੂ ਚਾਈਨਾ ਡੋਰ ਮਿਲੀ। ਪੁਲਿਸ ਨੇ ਦੋਸ਼ੀ ਨੂੰ ਫਰੀਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ‘ਤੋਂ ਹੈਰੋਇਨ ਮੰਗਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 5.54 ਲੱਖ ਨਕਦੀ ਸਣੇ ਇੱਕ ਗ੍ਰਿਫਤਾਰ
ਪੁਲਿਸ ਵੱਲੋਂ ਦੋਸ਼ੀ ਨੂੰ ਅਦਾਲਤ ਵਿਚ ਪੇਸ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਿਸ ਦੋਸੀ ਵਰੁਣ ਕੁਮਾਰ ‘ਤੋਂ ਪੁਛਗਿੱਛ ਕਰ ਰਹੀ ਹੈ ਕਿ ਉਹ ਸ਼ਹਿਰ ਵਿਚ ਕਿਸ ਵਿਅਕਤੀ ਕੋਲੋਂ ਚਾਇਨਾ ਡੋਰ ਦੀ ਖਰੀਦੀ ਕਰਦਾ ਹੈ ਅਤੇ ਉਸਨੇ ਅੱਗੇ ਇਹ ਡੋਰ ਕਿਸ ਨੂੰ ਵੇਚਣਾ ਸੀ। ਪੁਲਿਸ ਨੂੰ ਦੋਸ਼ੀ ‘ਤੋਂ ਚਾਈਨਾ ਡੋਰ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: