ਅਟਾਰੀ ਬਾਰਡਰ ‘ਤੇ ਘੁੰਮਣ ਆਉਣ ਵਾਲੇ ਲੋਕਾਂ ਦਾ ਰੋਮਾਂਚ ਦੁੱਗਣਾ ਹੋਣ ਵਾਲਾ ਹੈ। ਇਥੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਉਣ ਦੀ ਕਵਾਇਦ ਤੇਜ ਹੋ ਗਈ ਹੈ। ਨੈਸ਼ਨਲ ਅਥਾਰਟੀ ਆਫ ਇਂਡੀਆ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਤਿਰੰਗੇ ਦੀ ਲੰਬਾਈ ਨੂੰ 360 ਫੁੱਟ ਤੋਂ ਵਧਾ ਕੇ 418 ਫੁੱਟ ਕੀਤਾ ਜਾ ਰਿਹਾ ਹੈ। ਜਲਦੀ ਹੀ ਇਹ ਕੰਮ ਪੂਰਾ ਹੋ ਜਾਏਗਾ।
ਇਸ ਵੇਲੇ ਅਟਾਰੀ ਬਾਰਡਰ ‘ਤੇ ਲਹਿਰਾਉਣ ਵਾਲੇ ਦੇਸ਼ ਦੇ ਝੰਡੇ ਦੀ ਉਚਾਈ 360 ਫੁੱਟ ਹੈ ਜਿਸ ਨੂੰ 2017 ਵਿੱਚ ਉਥੇ ਸਥਾਪਿਤ ਕੀਤਾ ਗਿਆ ਸੀ, ਜਦਕਿ ਵਾਹਗਾ ਚੈੱਕ ਪੋਸਟ ਦੇ ਸਾਹਮਣੇ ਲੱਗੇ ਪਾਕਿਸਤਾਨ ਦੇ ਝੰਡੇ ਦੀ ਉਚਾਈ 400 ਫੁੱਟ ਹੈ ਯਾਨੀ ਮੌਜੂਦਾ ਸਮੇਂ ਵਿੱਚ ਇੰਡੀਆ ਦੇ ਝੰਡੇ ਤੋਂ ਪਾਕਿਸਤਾਨ ਦਾ ਝੰਡਾ ਉੱਚਾ ਹੈ। ਹਾਲਾਂਕਿ ਜਲਦ ਹੀ ਤਿਰੰਗੇ ਦੀ ਉਚਾਈ ਨੂੰ 360 ਫੁੱਟ ਤੋਂ ਵਧਾ ਕੇ 418 ਫੁੱਟ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਪਾਕਿਸਤਾਨ ਦਾ ਝੰਡਾ ਤਿਰੰਗੇ ਤੋਂ ਛੋਟਾ ਹੋਵੇਗਾ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਜੁਆਇੰਟ ਚੈੱਕ ਪੋਸਟ (JCP) ਅਟਾਰੀ ਵਿਖੇ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਗਣਤੰਤਰ ਦਿਵਸ ‘ਤੇ ਇਹ ਅਸਮਾਨ ਨੂੰ ਛੂਹਣ ਝੰਡਾ ਲਹਿਰਾਇਆ ਜਾਵੇਗਾ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤਿਰੰਗੇ ਦੀ ਉਚਾਈ ਵਧਾਉਣ ਤੋਂ ਬਾਅਦ ਪਾਕਿਸਤਾਨ ਆਪਣੇ ਰਾਸ਼ਟਰੀ ਝੰਡੇ ਦੀ ਉਚਾਈ ਵੀ ਵਧਾ ਸਕਦਾ ਹੈ।
ਇਹ ਵੀ ਪੜ੍ਹੋ : ਫਿਰ ਅੱਧੀ ਬਾਂਹ ਵਾਲੀ ਟੀ-ਸ਼ਰਟ ਵਾਲੇ ਸਵਾਲ ਹੋਇਆ ਤਾਂ ਮੁਸਕਰਾ ਕੇ ਰਾਹੁਲ ਨੇ ਦਿੱਤਾ ਇਹ ਜਵਾਬ
ਦੱਸ ਦੇਈਏ ਕਿ 2017 ‘ਚ NHAI ਨੇ ਅਟਾਰੀ ‘ਤੇ 360 ਫੁੱਟ ਉੱਚਾ, 120 ਫੁੱਟ ਲੰਬਾ ਅਤੇ 80 ਫੁੱਟ ਚੌੜਾ ਤਿਰੰਗਾ ਲਹਿਰਾਇਆ ਸੀ, ਜੋ ਤੇਜ਼ ਹਵਾ ਕਾਰਨ ਤਿੰਨ ਵਾਰ ਫਟ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਠੀਕ ਕਰਕੇ ਵਾਪਸ ਲਹਿਰਾਇਆ ਗਿਆ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਇਸ ਦੌਰਾਨ ਚੀਨ ਦੀ ਮਦਦ ਲੈਂਦਿਆਂ ਪਾਕਿਸਤਾਨ ਨੇ ਤਿਰੰਗੇ ਤੋਂ 40 ਫੁੱਟ ਉੱਚਾ ਝੰਡਾ ਲਹਿਰਾਇਆ। ਉਦੋਂ ਤੋਂ ਹੀ ਭਾਰਤ ਪਾਕਿਸਤਾਨ ਦੇ ਝੰਡੇ ਤੋਂ ਉੱਚਾ ਤਿਰੰਗਾ ਲਹਿਰਾਉਣ ਦੀ ਕਵਾਇਦ ਵਿੱਚ ਲੱਗਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: