ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਹੋਰ ਕੁਝ ਨਹੀਂ ਮਿਲਦਾ ਤਾਂ ਚੋਰ ਪਸ਼ੂਆਂ ‘ਤੇ ਵੀ ਹੱਥ ਸਾਫ ਕਰਨੋਂ ਨਹੀਂ ਖੁੰਝਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਨਾਰਨੌਲ ਦੇ ਪਿੰਡ ਸਿਹਮਾ ਤੋਂ, ਜਿਥੇ 5 ਚੋਰਾਂ ਨੇ ਮੱਝ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਸ਼ੂ ਮਾਲਕ ਦੀ ਹਿੰਮਤ ਦੇ ਹੌਂਸਲਾ ਵੇਖ ਉਨ੍ਹਾਂ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ।
ਮੱਝ ਚੋਰੀ ਕਰ ਰਹੇ ਚੋਰਾਂ ਦਾ ਪਿੱਛਾ ਕਰਕੇ ਪਸ਼ੂ ਮਾਲਕ ਆਪਣੇ ਪਸ਼ੂਆਂ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ ਚੋਰਾਂ ਨੇ ਮੱਝ ਦੇ ਮਾਲਕ ‘ਤੇ ਪੱਥਰ ਸੁੱਟੇ ਅਤੇ ਹਵਾ ‘ਚ ਗੋਲੀਆਂ ਵੀ ਚਲਾਈਆਂ ਪਰ ਉਹ ਨਾ ਰੁਕਿਆ ਤਾਂ ਚੋਰ ਮੱਝ ਨੂੰ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ।
ਪਿੰਡ ਸਿਹਮਾ ਵਾਸੀ ਦੇਵ ਪ੍ਰਕਾਸ਼ ਨੇ ਦੱਸਿਆ ਕਿ ਮੱਝ ਘਰ ਦੇ ਅੰਦਰ ਬੰਨ੍ਹੀ ਹੋਈ ਸੀ। ਵੀਰਵਾਰ ਸਵੇਰੇ ਕਰੀਬ ਸਾਢੇ 3 ਵਜੇ ਮੱਝ ਚੋਰ ਇਸ ਨੂੰ ਖੋਲ੍ਹ ਕੇ ਲਿਜਾ ਰਹੇ ਸਨ। ਇਸ ਦੌਰਾਨ ਆਵਾਜ਼ ਸੁਣ ਕੇ ਉਹ ਜਾਗ ਗਿਆ ਅਤੇ ਉਸ ਨੇ ਆਪਣੀ ਪਤਨੀ ਨੂੰ ਵੀ ਜਗਾਇਆ। ਜਦੋਂ ਉਹ ਬਾਹਰ ਆਇਆ ਤਾਂ ਉਸ ਨੂੰ ਮੱਝ ਨਹੀਂ ਮਿਲੀ। ਇਸ ਦੌਰਾਨ ਉਸ ਨੇ ਰੌਲਾ ਪਾਇਆ। ਉਹ ਅਤੇ ਉਸਦੀ ਪਤਨੀ ਚੋਰਾਂ ਦੇ ਮਗਰ ਭੱਜਣ ਲੱਗੇ।
ਇਹ ਵੀ ਪੜ੍ਹੋ : ਬਠਿੰਡਾ : ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ 50,000 ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ
ਦੋਵਾਂ ਨੇ 100 ਮੀਟਰ ਦੀ ਦੂਰੀ ਤੱਕ ਚੋਰਾਂ ਦਾ ਪਿੱਛਾ ਕੀਤਾ। ਇਸ ਦੌਰਾਨ ਜਦੋਂ ਚੋਰ ਮੱਝ ਨੂੰ ਪਿਕਅੱਪ ਗੱਡੀ ਵਿੱਚ ਚੜ੍ਹਾ ਰਹੇ ਸਨ ਪਰ ਉਹ ਚੜ੍ਹਾ ਨਹੀਂ ਸਕੇ। ਮਾਲਕ ਨੂੰ ਆਉਂਦਾ ਦੇਖ ਕੇ ਉਨ੍ਹਾਂ ‘ਤੇ ਪੱਥਰ ਸੁੱਟੇ ਅਤੇ ਹਵਾ ‘ਚ ਗੋਲੀ ਵੀ ਚਲਾਈ। ਉਹ ਪਿੰਡ ਵਿੱਚ ਰੌਲਾ ਪਾਉਂਦੇ ਹੋਏ ਚੋਰਾਂ ਦਾ ਪਿੱਛਾ ਕਰਦਾ ਰਿਹਾ। ਚੋਰ ਮੱਝ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ।
ਉਸ ਨੇ ਦੱਸਿਆ ਕਿ ਪਿਕਅੱਪ ਗੱਡੀ ਵਿੱਚ ਪੰਜ ਬੰਦੇ ਸਵਾਰ ਸਨ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: