ਪਾਕਿਸਤਾਨ ਦੇ ਸਿੰਝੋਰੋ ਸ਼ਹਿਰ ‘ਚ ਬੁੱਧਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 40 ਸਾਲਾਂ ਹਿੰਦੂ ਔਰਤ ਦਾ ਕਥਿਤ ਤੌਰ ‘ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਜਾਣਕਾਰੀ ਹਿੰਦੂ ਭਾਈਚਾਰੇ ਦੀ ਪਾਕਿਸਤਾਨ ਦੀ ਪਹਿਲੀ ਮਹਿਲਾ ਸੈਨੇਟਰ ਕ੍ਰਿਸ਼ਨਾ ਕੁਮਾਰੀ ਨੇ ਟਵੀਟ ਕਰਕੇ ਦਿੱਤੀ।
ਉਨ੍ਹਾਂ ਲਿਖਿਆ, ”ਇਕ 40 ਸਾਲਾ ਔਰਤ ਦਾ ਸਿਰ ਕਲਮ ਕਰ ਦਿੱਤਾ ਗਿਆ ਅਤੇ ਉਸ ਦੀਆਂ ਛਾਤੀਆਂ ਵੱਢ ਦਿੱਤੀਆਂ ਗਈਆਂ।” ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਨੇ ਕਿਹਾ ਕਿ ਔਰਤ ਦੇ ਸਰੀਰ ਅਤੇ ਚਿਹਰੇ ਦੀ ਚਮੜੀ ਤੱਕ ਉਤਾਰੀ ਹੋਈ ਸੀ।
ਮ੍ਰਿਤਕ ਔਰਤ ਦੇ ਚਾਰ ਬੱਚੇ ਹਨ। ਉਸ ਦੀ ਪਛਾਣ ਦਯਾ ਭੇਲ ਵਜੋਂ ਹੋਈ ਹੈ, ਜੋ ਸਿੰਧਰੋ ਦੀ ਰਹਿਣ ਵਾਲੀ ਸੀ। ਕ੍ਰਿਸ਼ਨਾ ਕੁਮਾਰੀ ਨੇ ਟਵੀਟ ਕਰਕੇ ਲਿਖਿਆ, ‘ਦਇਆ ਭੀਲ ਨਾਮ ਦੀ 40 ਸਾਲਾਂ ਵਿਧਵਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਬਹੁਤ ਬੁਰੀ ਹਾਲਤ ‘ਚ ਮਿਲੀ। ਉਸ ਦਾ ਸਿਰ ਧੜ ਤੋਂ ਕੱਟਿਆ ਗਿਆ ਸੀ। ਇਸ ਦੇ ਨਾਲ ਹੀ ਦਰਿੰਦਿਆਂ ਨੇ ਪੂਰੇ ਸਿਰ ਦਾ ਮਾਸ ਤੱਕ ਕੱਢ ਦਿੱਤਾ ਸੀ। ਅੱਜ ਉਨ੍ਹਾਂ ਦੇ ਪਿੰਡ ਦਾ ਦੌਰਾ ਕੀਤਾ। ਪੁਲਿਸ ਦੀਆਂ ਟੀਮਾਂ ਉੱਥੇ ਪਹੁੰਚ ਗਈਆਂ ਹਨ।”
ਪੀਪੀਪੀ ਦੇ ਜਯਾਲਾ ਅਮਰ ਲਾਲ ਭੀਲ ਨੇ ਦਾਅਵਾ ਕੀਤਾ ਕਿ ਬੁਧਵਾਰ ਨੂੰ ਖੇਤਾਂ ਵਿੱਚ ਕੱਟੀ ਹੋਈ ਲਾਸ਼ ਮਿਲੀ ਸੀ ਅਤੇ ਪੁਲਿਸ ਨੇ ਔਰਤ ਦੇ ਪਰਿਵਾਰ ਤੋਂ ਜਾਣਕਾਰੀ ਇਕੱਠੀ ਕਰ ਲਈ ਹੈ।
ਇਹ ਵੀ ਪੜ੍ਹੋ : ਅੱਧੀ ਰਾਤੀਂ ਮੱਝ ਚੋਰੀ ਕਰ ਕੇ ਲਿਜਾ ਰਹੇ 5 ਚੋਰਾਂ ਨੂੰ ‘ਕੱਲੇ ਬੰਦੇ ਨੇ ਪਾਇਆ ਭੜਥੂ, ਛੱਡ ਕੇ ਪੁੱਠੇ ਪੈਰੀਂ ਭੱਜੇ
ਪੀਪੀਪੀ ਆਗੂ ਮੁਤਾਬਕ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਸਾਲ ਮਾਰਚ ਮਹੀਨੇ ‘ਚ ਸਿੰਧ ਦੀ ਰਹਿਣ ਵਾਲੀ 18 ਸਾਲਾਂ ਹਿੰਦੂ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਸੜਕ ‘ਤੇ ਸੁੱਟ ਦਿੱਤਾ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਕੁੜੀ ਦਾ ਕਤਲ ਕਰਨ ਵਾਲਾ ਵਾਹਿਦ ਬਕਸ਼ ਲਸ਼ਾਰੀ ਚਾਹੁੰਦਾ ਸੀ ਕਿ ਉਹ ਉਸ ਨਾਲ ਵਿਆਹ ਕਰਨ ਤੋਂ ਪਹਿਲਾਂ ਇਸਲਾਮ ਕਬੂਲ ਕਰੇ। ਨੌਜਵਾਨ ਨੇ ਜ਼ਬਰਦਸਤੀ ਕੁੜੀ ਦੇ ਘਰ ਦਾਖਲ ਹੋ ਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨੌਜਵਾਨ ਨੇ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: