ਮਸ਼ਹੂਰ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਉਨ੍ਹਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਉਨ੍ਹਾਂ ਨੇ 128 ਲੜਕੀਆਂ ਦੀ ਜਾਨ ਬਚਾਈ ਅਤੇ ਉਨ੍ਹਾਂ ਨੂੰ ਸਕੁਸ਼ਲ ਘਰ ਭੇਜਿਆ।
ਸੁਨੀਲ ਸ਼ੈੱਟੀ ਨੇ 128 ਔਰਤਾਂ ਦੀ ਮਦਦ ਕੀਤੀ ਤੇ ਉਨ੍ਹਾਂ ਵਿਚ ਜੀਊਣ ਦੀ ਉਮੀਦ ਜਗਾਈ…. ਉਨ੍ਹਾਂ ਨੂੰ ਨਰਕ ਤੋਂ ਕੱਢ ਕੇ ਸਹੀ-ਸਲਾਮਤ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ। ਸਾਲ 1996 ਵਿਚ ਪੂਰੇ ਕਮਾਠੀਪੁਰਾ ਵਿਚ ਪੁਲਿਸ ਤੇ ਸਮਾਜਿਕ ਵਰਕਰਾਂ ਨੇ ਛਾਪਾ ਮਾਰ ਕੇ ਦੇਹ ਵਪਾਰ ਦੇ ਚੁੰਗਲ ਵਿਚੋਂ ਲਗਭਗ 456 ਲੜਕੀਆਂ ਨੂੰ ਉਥੋਂ ਕੱਢਿਆ ਸੀ, ਜਿਸ ਵਿਚੋਂ 128 ਲੜਕੀਆਂ ਨੇਪਾਲ ਦੀਆਂ ਸਨ ਪਰ ਸਮੱਸਿਆ ਉਦੋਂ ਹੋਈ ਜਦੋਂ ਨੇਪਾਲ ਸਰਕਾਰ ਨੇ ਉਨ੍ਹਾਂ ਲੜਕੀਆਂ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ।
ਉਸ ਸਮੇਂ ਨੇਪਾਲ ਸਰਕਾਰ ਦਾ ਕਹਿਣਾ ਸੀ ਕਿ ਨਾ ਤਾਂ ਉਨ੍ਹਾਂ ਲੜਕੀਆਂ ਕੋਲ ਤੇ ਨਾ ਤੇ ਬਰਥ ਸਰਟੀਫਿਕੇਟ ਹੈ ਤੇ ਨਾ ਹੀ ਉਨ੍ਹਾਂ ਕੋਲ ਨੇਪਾਲ ਦੀ ਨਾਗਰਿਕਤਾ ਦਾ ਕੋਈ ਪ੍ਰਮਾਣ ਹੈ। ਅਜਿਹੇ ਵਿਚ ਉਨ੍ਹਾਂ 128 ਲੜਕੀਆਂ ਲਈ ਸੁਨੀਲ ਸ਼ੈੱਟੀ ਮਸੀਹਾ ਬਣ ਕੇ ਆਏ। ਉਨ੍ਹਾਂ ਨੇ ਸਾਰੀਆਂ 128 ਲੜਕੀਆਂ ਦਾ ਮਾਣ ਰੱਖਦੇ ਹੋਏ ਉਨ੍ਹਾਂ ਨੂੰ ਨੇਪਾਲ ਫਲਾਈਟ ਤੋਂ ਭੇਜਿਆ ਤਾਂ ਆਪਣੇ ਪੈਸਿਆਂ ਤੋਂ ਸਾਰਿਆਂ ਦੀ ਫਲਾਈਟ ਟਿਕਟ ਬੁੱਕ ਕਰਵਾ ਦਿੱਤੀ। ਨਾਲ ਹੀ ਇਹ ਨਿਸ਼ਚਿਤ ਕੀਤਾ ਕਿ ਸਾਰੀਆਂ ਲੜਕੀਆਂ ਠੀਕ-ਠਾਕ ਆਪਣੇ ਘਰ ਪਹੁੰਚ ਜਾਣ।
ਇਹ ਵੀ ਪੜ੍ਹੋ : ਗਾਇਕ ਗੈਰੀ ਸੰਧੂ ਦੇ ਘਰ ਹੋਈ ਚੋਰੀ, ਕਿਹਾ-‘ਮੇਰੀ ਮਾਂ ਤੇ ਬੱਚੇ ਦੀਆਂ ਅਨਮੋਲ ਨਿਸ਼ਾਨੀਆਂ ਵੀ ਲੈ ਗਏ ਚੋਰ’
ਸੁਨੀਲ ਨੇ ਇੰਨਾ ਸਾਲਾਂ ਤੱਕ ਇਸ ਲਈ ਵਿਸ਼ੇ ‘ਤੇ ਗੱਲ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇਕਰ ਇਹ ਗੱਲਾਂ ਸਾਹਮਣੇ ਆ ਜਾਣਗੀਆਂ ਤਾਂ ਕਿਤੇ ਉਨ੍ਹਾਂ ਲੜਕੀਆਂ ਨੂੰ ਖਤਰਾ ਨਾ ਹੋ ਜਾਵੇ। ਸੁਨੀਲ ਸ਼ੈੱਟੀ ਨੇ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਨੂੰ ਬਚਾਇਆ ਗਿਆ ਸੀ, ਉਨ੍ਹਾਂ ਨੂੰ ਸ਼ਾਇਦ ਉਨ੍ਹਾਂ ਦਾ ਨਾਂ ਵੀ ਯਾਦ ਨਹੀਂ ਸੀ ਕਿਉਂਕਿ ਉਹ ਇਕ ਅਭਿਨੇਤਾ ਹੈ। ਉਸ ਘਟਨਾ ਨੂੰ ਯਾਦ ਕਰਦੇ ਹੋਏ ਸੁਨੀਲ ਨੇ ਕਿਹਾ ਕਿ ਉਸ ਘਟਨਾ ‘ਤੇ ਇਕ ਪੂਰੀ ਫਿਲਮ ਬਣ ਸਕਦੀ ਹੈ। ਸੁਨੀਲ ਨੇ 128 ਲੜਕੀਆਂ ਦੀ ਵਾਪਸੀ ਦੀ ਵਿਵਸਥਾ ਦਾ ਪੂਰਾ ਸਿਹਰਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਇਸ ਯੋਜਨਾ ‘ਤੇ ਮੇਰਾ ਸਾਥ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: