ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਨਾਗਰਿਕਾਂ ਨੂੰ ‘ਆਧਾਰ’ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਲੋਕਾਂ ਨੂੰ ਬੈਂਕ ਖਾਤੇ, ਪੈਨ ਜਾਂ ਪਾਸਪੋਰਟ ਵਰਗੇ ਹੋਰ ਪਛਾਣ ਦਸਤਾਵੇਜ਼ਾਂ ਵਾਂਗ ਆਧਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਆਧਾਰ ਨੰਬਰ ਜਾਰੀ ਕਰਨ ਵਾਲੀ ਸੰਸਥਾ UIDAI ਨੇ ਕਿਹਾ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਆਪਣਾ ਆਧਾਰ ਕਾਰਡ ਜਾਂ ਇਸ ਦੀਆਂ ਕਾਪੀਆਂ ਨੂੰ ਇਧਰ-ਉਧਰ ਨਹੀਂ ਛੱਡਣਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣਾ ਆਧਾਰ ਨੰਬਰ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਫੋਰਮਾਂ ‘ਤੇ ਸਾਂਝਾ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਅਥਾਰਟੀ ਨੇ ਕਿਹਾ ਹੈ ਕਿ ਆਧਾਰ ਨੰਬਰ ਦੀ ਵਰਤੋਂ ਕਰਨ ਤੋਂ ਬਾਅਦ ਮੋਬਾਈਲ ਫੋਨ ‘ਤੇ ਮਿਲਣ ਵਾਲੇ ਆਧਾਰ-ਓਟੀਪੀ ਦੀ ਜਾਣਕਾਰੀ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐਮ-ਆਧਾਰ ਦਾ ਪਿਨ ਨੰਬਰ ਵੀ ਦੂਜਿਆਂ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਹੈ।
ਆਪਣੀ ਸਲਾਹ ਵਿੱਚ UIDAI ਨੇ ਕਿਹਾ ਹੈ ਕਿ ਤੁਹਾਨੂੰ ਆਪਣੀ ਪਸੰਦ ਦੇ ਲਾਭ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਭਰੋਸੇ ਨਾਲ ਆਧਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰ ਇਸਦੀ ਵਰਤੋਂ ਓਨੀ ਹੀ ਸਾਵਧਾਨੀ ਨਾਲ ਕਰੋ ਜਿਵੇਂ ਤੁਸੀਂ ਬੈਂਕ ਖਾਤੇ, ਪੈਨ ਜਾਂ ਪਾਸਪੋਰਟ ਵਰਗੇ ਹੋਰ ਪਛਾਣ ਸਬੂਤਾਂ ਨਾਲ ਕਰਦੇ ਹੋ।
ਇਹ ਵੀ ਪੜ੍ਹੋ : ਨਵੇਂ ਸਾਲ ‘ਤੇ ਮੋਦੀ ਸਰਕਾਰ ਦਾ ਤੋਹਫ਼ਾ, Post Office ਦੀਆਂ ਛੋਟੀ ਬੱਚਤ ਸਕੀਮਾਂ ‘ਤੇ ਵਧੀ ਵਿਆਜ
ਅਥਾਰਟੀ ਉਨ੍ਹਾਂ ਵਸਨੀਕਾਂ ਨੂੰ ਵਰਚੁਅਲ ਆਈਡੈਂਟੀਫਾਇਰ ਬਣਾਉਣ ਦੀ ਸਹੂਲਤ ਵੀ ਪ੍ਰਦਾਨ ਕਰਦੀ ਹੈ ਜੋ ਕਿਸੇ ਨੂੰ ਆਪਣਾ ਆਧਾਰ ਨੰਬਰ ਨਹੀਂ ਦੱਸਣਾ ਚਾਹੁੰਦੇ। ਇਸ ਤੋਂ ਇਲਾਵਾ ਆਧਾਰ ਨੂੰ ਲਾਕ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: