ਬ੍ਰਾਜ਼ੀਲ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਯਾਨੀ ਕਿ 1 ਜਨਵਰੀ ਨੂੰ ਲੂਲਾ ਡਾ ਸਿਲਵਾ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਲਈ। ਉਹ ਬ੍ਰਾਜ਼ੀਲ ਦੇ ਤੀਜੀ ਵਾਰ ਰਾਸ਼ਟਰਪਤੀ ਬਣੇ। ਸਹੁੰ ਚੁੱਕ ਸਮਾਗਮ ਦੌਰਾਨ 10 ਹਜ਼ਾਰ ਸੁਰੱਖਿਆ ਬਲ ਮੌਜੂਦ ਰਹੇ। ਉਨ੍ਹਾਂ ਦੇ ਸਮਰਥਕ ਆਪਣੇ ਨੇਤਾ ਨੂੰ ਰਾਸ਼ਟਰਪਤੀ ਬਣਦੇ ਦੇਖਣ ਦੇ ਲਈ ਜਹਾਜ਼, ਗੱਡੀਆਂ ਤੇ ਸਾਈਕਲਾਂ ‘ਤੇ ਸਮਾਗਮ ਦੇ ਸਥਾਨ ‘ਤੇ ਪਹੁੰਚੇ। ਸਹੁੰ ਚੁੱਕਣ ਮਗਰੋਂ ਲੂਲਾ ਡਾ ਸਿਲਵਾ ਨੇ ਕਿਹਾ ਕਿ ਅਸੀਂ ਬ੍ਰਾਜ਼ੀਲ ਦਾ ਪੁਨਰ ਨਿਰਮਾਣ ਕਰਾਂਗੇ। ਸਾਲਾਂ ਤੱਕ ਲੜਾਈ ਕਰ ਅਸੀਂ ਜੋ ਅਧਿਕਾਰ, ਆਜ਼ਾਦੀ ਤੇ ਵਿਕਾਸ ਪਿਛਲੇ ਕੁਝ ਸਮੇਂ ਵਿੱਚ ਗੁਆਇਆ ਉਸਨੂੰ ਵਾਪਸ ਹਾਸਿਲ ਕੀਤਾ ਜਾਵੇਗਾ। ਲੂਲਾ ਡਾ ਸਿਲਵਾ ਨੇ ਬ੍ਰਾਜ਼ੀਲ ਦੇ ਗਰੀਬ ਲੋਕਾਂ ਦੇ ਜੀਵਨ ਵਿੱਚ ਸੁਧਾਰ, ਨਸਲੀ ਤੇ ਲਿੰਗਕ ਸਮਾਨਤਾ ਨੂੰ ਲੈ ਕੇ ਕੰਮ ਕਰਨ ਦਾ ਵਾਅਦਾ ਕੀਤਾ।
ਬੋਲਸੋਨਾਰੋ ਦੇ ਅਪਰਾਧਿਕ ਫ਼ਰਮਾਨਾਂ ਨੂੰ ਰੱਦ ਕਰੇਗਾ ਅਤੇ ਕੋਵਿਡ-19 ਮਹਾਮਾਰੀ ਵਿਰੁੱਧ ਲਚਰ ਰਣਨੀਤੀ ਲਈ ਜਵਾਬਦੇਹੀ ਤੈਅ ਕਰਨਗੇ । ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਤੋਂ ਬਦਲਾ ਨਹੀਂ ਲੈਣਾ ਚਾਹੁੰਦੇ ਜਿਨ੍ਹਾਂ ਨੇ ਦੇਸ਼ ਨੂੰ ਆਪਣੇ ਨਿੱਜੀ ਅਤੇ ਵਿਚਾਰਧਾਰਕ ਮਨਸੂਬਿਆਂ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਕਾਨੂੰਨ ਦੇ ਰਾਜ ਨੂੰ ਯਕੀਨੀ ਬਣਾਉਣ ਜਾ ਰਹੇ ਹਾਂ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਨੋਟਬੰਦੀ ‘ਤੇ ਕੇਂਦਰ ਸਰਕਾਰ ਨੂੰ ਦਿੱਤੀ ਕਲੀਨ ਚਿੱਟ, ਕਿਹਾ- ‘ਸਰਕਾਰ ਦਾ ਫ਼ੈਸਲਾ ਸਹੀ’
ਬ੍ਰਾਜ਼ੀਲ ਵਿੱਚ ਲੂਲਾ ਡਾ ਸਿਲਵਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਤੋਂ ਬੋਲਸੋਨਾਰੋ ਦੇ ਸਮਰਥਕਾਂ ਵਿੱਚ ਰੋਸ ਹੈ । ਜਿਸਦੇ ਚੱਲਦਿਆਂ ਉੱਥੇ ਲਗਾਤਾਰ ਦੰਗੇ ਤੇ ਪ੍ਰਦਰਸ਼ਨ ਹੋਏ ਹਨ। ਅਜਿਹੇ ਵਿੱਚ ਲੂਲਾ ਡਾ ਸਿਲਵਾ ਦੇ ਸਹੁੰ ਚੁੱਕ ਸਮਾਗਮ ਵਿੱਚ ਕਾਫ਼ੀ ਸੁਰੱਖਿਆ ਮੌਜੂਦ ਰਹੀ। ਸਹੁੰ ਚੁੱਕ ਸਮਾਗਮ ਵਿੱਚ ਆਉਣ ਵਾਲੇ ਲੋਕਾਂ ‘ਤੇ ਬੋਤਲ, ਕੈਨ, ਫਲੈਗ ਮਾਸਟ ਯਾਨੀ ਝੰਡਾ ਲਗਾਉਣ ਵਾਲਾ ਪੋਲ ਤੇ ਖਿਡੌਣਿਆਂ ਵਾਲੀਆਂ ਬੰਦੂਕਾਂ ਲਿਆਉਣ ‘ਤੇ ਵੀ ਪਾਬੰਦੀ ਰਹੀ।
ਵੀਡੀਓ ਲਈ ਕਲਿੱਕ ਕਰੋ -: