ਚੰਡੀਗੜ੍ਹ : ਭਾਰਤੀਆਂ ਨੇ ਪੂਰੀ ਦੁਨੀਆ ਵਿੱਚ ਆਪਣੀ ਛਾਪ ਛੱਡੀ ਹੋਈ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਜ਼ਿਆਦਾਤਰ ਅਹੁਦਿਆਂ ‘ਤੇ ਭਾਰਤੀਆਂ ਦਾ ਕਬਜ਼ਾ ਹੈ। ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਲੋਕਾਂ ਦੀ ਸੂਚੀ ‘ਚ ਚੰਡੀਗੜ੍ਹ ਦੇ ਗੁਰਪ੍ਰੀਤ ਕੰਗ ਦਾ ਨਾਂ ਵੀ ਜੁੜ ਗਿਆ ਹੈ। ਗੁਰਪ੍ਰੀਤ ਕੰਗ ਨੂੰ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਵਿੱਚ ਅਫਰੀਕਾ ਦੀ ਮਸ਼ਹੂਰ ਕੰਪਨੀ ਫਾਰਮਾਕਿਨਾ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ।
ਇਹ ਫਾਰਮਾ ਕੰਪਨੀ ਕਥਿਤ ਤੌਰ ‘ਤੇ ਕੁਨੈਨ ਤਿਆਰ ਕਰਦੀ ਹੈ ਜਿਸ ਦੀ ਵਰਤੋਂ ਮਲੇਰੀਆ ਦੀ ਦਵਾਈ ਬਣਾਉਣ ਲਈ ਵਿਸ਼ਵ ਭਰ ਵਿੱਚ ਕੀਤੀ ਜਾਂਦੀ ਹੈ।
ਦੱਸ ਦੇਈਏ ਕਿ ਸਾਲ 2021 ਵਿੱਚ, ਦੁਨੀਆ ਵਿੱਚ ਮਲੇਰੀਆ ਦੇ 247 ਮਿਲੀਅਨ ਕੇਸ ਸਨ। ਇਨ੍ਹਾਂ ਵਿੱਚੋਂ 95 ਪ੍ਰਤੀਸ਼ਤ ਕੇਸ ਅਫਰੀਕਾ ਵਿੱਚ ਸਨ। ਉਨ੍ਹਾਂ ਦੱਸਿਆ ਕਿ ਫਾਰਮਾ ਉਦਯੋਗ ਵਿੱਚ ਇੰਨੀ ਤਰੱਕੀ ਦੇ ਬਾਵਜੂਦ, ਅਫਰੀਕਾ ਦੀ ਜ਼ਿਆਦਾਤਰ ਆਬਾਦੀ ਮਲੇਰੀਆ ਦੀ ਦਵਾਈ ਨਹੀਂ ਖਰੀਦ ਸਕਦੀ। ਅਫ਼ਰੀਕਾ ਵਿੱਚ ਹਰ ਕਿਸੇ ਨੂੰ ਮਲੇਰੀਆ ਦੀ ਦਵਾਈ ਪ੍ਰਦਾਨ ਕਰਨ ਲਈ ਇਸ ਕੰਪਨੀ ਵਿੱਚ ਆਇਆ ਸੀ। ਮੇਰਾ ਟੀਚਾ ਹੈ ਕਿ ਮਲੇਰੀਆ ਦੀ ਦਵਾਈ ਸਭ ਲਈ ਉਪਲਬਧ ਕਰਵਾਈ ਜਾਵੇ।
ਵੀਡੀਓ ਲਈ ਕਲਿੱਕ ਕਰੋ -: