ਚੰਡੀਗ੍ਹੜ ਵਿਚ CBI ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਬੁੱਧਵਾਰ ਨੂੰ CBI ਵੱਲੋਂ ਨਿਊ ਇੰਡੀਅਨ ਇੰਸ਼ੋਰੈਂਸ ਕੰਪਨੀ ਦੇ ਖੇਤਰੀ ਮੈਨੇਜਰ ਜੇਕੇ ਮਿੱਤਲ ਅਤੇ ਸਰਵੇਅਰ NS ਸਿੱਧੂ ਨੂੰ 12 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਵੱਲੋਂ ਇਹ ਰਿਸ਼ਵਤ ਇੱਕ ਵਪਾਰੀ ਨੂੰ ਇੱਕ ਕਰੋੜ ਰੁਪਏ ਦਾ ਬੀਮਾ ਕਲੇਮ ਜਾਰੀ ਕਰਨ ਦੇ ਬਦਲੇ ਵਿੱਚ ਮੰਗੀ ਜਾ ਰਹੀ ਸੀ। ਜਿਸ ‘ਤੋਂ ਬਾਅਦ ਵਪਾਰੀ ਨੇ ਇਸ ਦੀ ਸ਼ਿਕਾਇਤ CBI ਕੋਲ ਦਰਜ ਕਰਵਾਈ।
ਇਹ ਵੀ ਪੜ੍ਹੋ : ਕੋਰੋਨਾ ਦੇ ਖੌਫ ਵਿਚਾਲੇ ਵਿਦੇਸ਼ਾਂ ਤੋਂ ਆਏ ਯਾਤਰੀਆਂ ‘ਚ ਮਿਲੇ 11 ਕਿਸਮ ਦੇ Omicron ਸਬ-ਵੇਰੀਐਂਟ
ਜਾਣਕਾਰੀ ਅਨੁਸਾਰ ਸ਼ਿਕਾਇਤ ਦਰਜ ਕਰਵਾਉਣ ‘ਤੋਂ ਬਾਅਦ CBI ਨੇ ਮਾਮਲੇ ਦੀ ਜਾਂਚ ਕੀਤੀ ਅਤੇ ਦੋਵਾਂ ਦੋਸ਼ੀਆਂ ‘ਤੇ ਸ਼ਿਕੰਜਾ ਕੱਸਿਆ ਅਤੇ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨਿਊ ਇੰਡੀਅਨ ਇੰਸ਼ੋਰੈਂਸ ਕੰਪਨੀ ਦੇ ਮੈਨੇਜਰ ਅਤੇ ਸਰਵੇਅਰ ਨੇ ਸਾਰੀ ਰਕਮ ਦਾ 12 ਫੀਸਦੀ ਰਿਸ਼ਵਤ ਮੰਗੀ ਸੀ, ਜਿਸ ਦੀ ਕੀਮਤ 12 ਲੱਖ ਰੁਪਏ ਬਣਦੀ ਹੈ। ਦੱਸ ਦੇਈਏ ਕਿ ਫਿਲਹਾਲ CBI ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: