ਸੜਕ ਦੁਰਘਟਨਾ ਵਿਚ ਜ਼ਖਮੀ ਹੋਏ ਕ੍ਰਿਕਟਰ ਰਿਸ਼ਭ ਪੰਤ ਦੀ ਸਿਹਤ ਨੂੰ ਲੈ ਕੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਮੁੰਬਈ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਪੰਤ ਦੇ ਗੋਡੇ ਦੀ ਸਰਜਰੀ ਸਫਲਤਾਪੂਰਵਕ ਹੋ ਗਈ ਹੈ। ਉਹ ਮੈਡੀਕਲ ਟੀਮ ਦੀ ਨਿਗਰਾਨੀ ਵਿਚ ਹਨ ਤੇ ਤੇਜ਼ੀ ਨਾਲ ਰਿਕਵਰ ਕਰ ਰਹੇ ਹਨ।
ਰਿਸ਼ਭ ਪੰਤ ਦਾ ਇਹ ਆਪ੍ਰੇਸ਼ਨ ਲਗਭਗ 3 ਘੰਟੇ ਤੱਕ ਚੱਲਿਆ। ਇਲਾਜ ਦੇ ਬਾਅਦ ਰਿਸ਼ਭ ਚੰਗਾ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਦਾ ਰਿਸਪਾਂਸ ਵੀ ਚੰਗਾ ਹੈ। ਕਾਰ ਐਕਸੀਡੈਂਟ ਦੇ ਬਾਅਦ ਪੰਤ ਨੂੰ ਸਿਰ, ਪਿੱਠ, ਪੈਰ, ਗੋਡੇ ਵਿਚ ਗੰਭੀਰ ਸੱਟ ਲੱਗੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਦਿੱਲੀ ਤੋਂ ਘਰ ਪਰਦੇ ਸਮੇਂ ਰੁੜਕੀ ਕੋਲ ਨਾਰਸਨ ਵਿਚ ਕਾਰ ਹਾਦਸੇ ਵਿਚ ਜ਼ਖਮੀ ਕ੍ਰਿਕਟ ਰਿਸਭ ਪੰਤ ਨੂੰ ਬੇਹਤਰ ਇਲਾਜ ਲਈ ਦੇਹਰਾਦੂਨ ਤੋਂ ਮੁੰਬਈ ਭੇਜਿਆ ਗਿਆ ਸੀ। ਉਨ੍ਹਾਂ ਨੂੰ 30 ਦਸੰਬਰ ਤੋਂ ਦੂਨ ਦੇ ਮੈਕਸ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਬੀਤੇ ਬੁੱਧਵਾਰ ਨੂੰ ਏਅਰ ਐਂਬੂਲੈਂਸ ਤੋਂ ਮੁੰਬਈ ਲਿਆਂਦਾ ਗਿਆ। ਬੀਸੀਸੀਆਈ ਨੇ ਪੰਤ ਦੇ ਇਲਾਜ ਦਾ ਪੂਰਾ ਪ੍ਰਬੰਧ ਕੀਤਾ ਹੈ।
ਇਹ ਵੀ ਪੜ੍ਹੋ : ਆਟੋ ਸੈਕਟਰ ‘ਚ ਭਾਰਤ ਦਾ ਦਬਦਬਾ, ਜਾਪਾਨ ਨੂੰ ਪਿੱਛੇ ਛੱਡ ਬਣਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਬਾਜ਼ਾਰ
ਹਾਦਸੇ ਦੇ ਦਿਨ ਤੜਕੇ ਰਿਸ਼ਭ ਕਾਰ ਤੋਂ ਰੁੜਕੀ ਪਰਤ ਰਹੇ ਸਨ। ਉਦੋਂ ਉਹ ਕਾਰ ਵਿਚ ਇਕੱਲੇ ਸਨ। ਨਾਰਸਨ ਵਿਚ ਉਨ੍ਹਾਂ ਦੀ ਕਾਰ ਦੁਰਘਟਾਗ੍ਰਸਤ ਹੋ ਗਈ। ਇਸ ਦੇ ਬਾਅਦ ਪੰਤ ਨੂੰ ਦੇਹਰਾਦੂਨ ਦੇ ਮਸੂਰੀ ਡਾਇਵਰਜਨ ਸਥਿਤ ਮੈਕਸ ਹਸਪਤਾਲ ਲਿਆਂਦਾ ਗਿਆ ਸੀ। ਇਸ ਦੌਰਾਨ ਸਾਹਮਣੇ ਆਇਆ ਕਿ ਪੰਤ ਦੀ ਲਿਗਾਮੈਂਟ ਟੀਅਰ ਦੀ ਸਰਜਰੀ ਕਰਨੀ ਹੋਵੇਗੀ। ਇਸ ਤੋਂ ਪਹਿਲਾਂ MIR ਜ਼ਰੂਰੀ ਹੈ। ਬੀਸੀਸੀਆਈ ਨੇ ਬੇਹਤਰ ਇਲਾਜ ਲਈ ਪੰਤ ਨੂੰ ਮੁੰਬਈ ਸਥਿਤ ਕੋਕਿਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ ਐਂਡ ਮੈਡੀਕਲ ਰਿਸਰਚ ਇੰਸਟੀਚਿਊਟ ਵਿਚ ਭਰਤੀ ਕਰਵਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: