ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਸਵਿਫਟ ਕਾਰ ਨੂੰ ਅੱਗ ਲੱਗ ਗਈ। BSNL ਐਕਸਚੇਂਜ ਨੇੜੇ ਭਾਰਤ ਨਗਰ ਚੌਂਕ ਕੋਲ ਕੁੱਝ ਲੋਕ ਅੱਗ ਸੇਕ ਰਹੇ ਸਨ। ਇਸ ਦੌਰਾਨ ਅੱਗ ਨੇ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ‘ਤੋਂ ਬਾਅਦ ਕੁਝ ਹੀ ਦੇਰ ‘ਚ ਅੱਗ ਦੀਆਂ ਲਪਟਾਂ ਕਾਰ ਦੇ ਇੰਜਣ ਤੱਕ ਪਹੁੰਚ ਗਈਆਂ। ਕਾਰ ਦੇ ਮਾਲਕ ਨੇ ਅੱਗ ਬੁਝਾਊ ਯੰਤਰ ਨਾਲ ਅੱਗ ‘ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਕਾਰ ਦੇ ਇੰਜਣ ਵਾਲੇ ਪਾਸੇ ਅੱਗ ਲੱਗ ਗਈ ਸੀ। ਜਿਸ ‘ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਅੰਤ ਉਨ੍ਹਾਂ ਨੇ ਕਰ ਦੇ ਮਾਲਕ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਜਿਸ ‘ਤੋਂ ਬਾਅਦ ਕਾਰ ਦੇ ਮਾਲਕ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤਾ। ਇਸ ਘਟਨਾ ‘ਤੋਂ ਬਾਅਦ ਆਸ-ਪਾਸ ਦੇ ਲੋਕਾਂ ‘ਚ ਭਗਦੜ ਮੱਚ ਗਈ।
ਇਹ ਵੀ ਪੜ੍ਹੋ : ਖਾਤੇ ‘ਚ ਪੈਸੇ ਟਰਾਂਸਫਰ ਕਰਨ ਦੇ ਬਹਾਨੇ 28 ਲੱਖ ਦੀ ਠੱਗੀ, 3 ਖ਼ਿਲਾਫ਼ ਮਾਮਲਾ ਦਰਜ
ਦੱਸ ਦੇਈਏ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ‘ਚ ਲੱਗੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਕਾਰ ਦੇ ਮਾਲਕ ਅਨੁਸਾਰ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਕਾਰ ਦੇ ਕੋਲ ਜਿਸ ਵਿਅਕਤੀ ਵੱਲੋਂ ਅੱਗ ਲਗਾਈ ਗਈ ਸੀ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: