ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਬਿਸਵਾਨ ਇਲਾਕੇ ਵਿੱਚ ਠੰਢ ਤੋਂ ਬਚਣ ਲਈ ਪੈਟਰੋਮੈਕਸ ਲਾਈਟ ਤੋਂ ਨਿਕਲੀ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆ ਕੇ ਪਤੀ-ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਮਾਮਲੇ ਸਬੰਧੀ ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਵਿਸ਼ਵਾ ਪੁਲਿਸ ਦੇ ਝੱਜਰ ਇਲਾਕੇ ‘ਚ ਮਦਰੱਸਾ ਅਧਿਆਪਕ ਆਸਿਫ (32), ਉਸ ਦੀ ਪਤਨੀ ਸ਼ਗੁਫਤਾ (30) ਅਤੇ ਉਨ੍ਹਾਂ ਦੇ ਬੱਚਿਆਂ ਜ਼ੈਦ (3) ਅਤੇ ਮਾਈਰਾ (2) ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ‘ਚ ਬੈੱਡ ‘ਤੇ ਮਿਲੀਆਂ ਹਨ।
ਪੁਲਿਸ ਅਧਿਕਾਰੀ ਅਭਿਸ਼ੇਕ ਪ੍ਰਤਾਪ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਆਸਿਫ ਅਤੇ ਉਸ ਦਾ ਪਰਿਵਾਰ ਕੜਾਕੇ ਦੀ ਠੰਡ ‘ਚ ਕਮਰੇ ‘ਚ ਹੀਟਰ ਚਲਾ ਕੇ ਸੌਂ ਗਏ ਸਨ। ਹੀਟਰ ‘ਚੋਂ ਪੈਟਰੋਮੈਕਸ ਦੀ ਜ਼ਹਿਰੀਲੀ ਗੈਸ ਕਰਕੇ ਦਮ ਘੁੱਟਣ ਨਾਲ ਪੂਰੇ ਪਰਿਵਾਰ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਜਦੋਂ ਸਵੇਰੇ ਦੁੱਧ ਵਾਲੇ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਆਇਆ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਪਰਿਵਾਰ ਦੇ ਚਾਰੇ ਮੈਂਬਰ ਕਮਰੇ ‘ਚ ਬੇਹੋਸ਼ ਪਏ ਸਨ। ਜਿਸ ‘ਤੋਂ ਬਾਅਦ ਲੋਕਾਂ ਨੇ ਸ਼ੱਕ ਦੇ ਆਧਾਰ ‘ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼ ਨੂੰ PM ਮੋਦੀ ਦੇਣਗੇ ਹਰੀ ਝੰਡੀ, 13 ਜਨਵਰੀ ਨੂੰ ਹੋਵੇਗੀ ਪਹਿਲੀ ਯਾਤਰਾ
ਉਨ੍ਹਾਂ ਦੱਸਿਆ ਸੂਚਨਾ ਮਿਲਦਿਆਂ ਹੀ ਉਪ ਜ਼ਿਲ੍ਹਾ ਮੈਜਿਸਟਰੇਟ ਪੀਐਲ ਮੌਰਿਆ ਅਤੇ CO ਅਭਿਸ਼ੇਕ ਪ੍ਰਤਾਪ ਅਜੈ ਮੌਕੇ ‘ਤੇ ਪਹੁੰਚੇ। ਜਦੋਂ ਪੁਲਿਸ ਦਰਵਾਜ਼ਾ ਤੋੜ ਕੇ ਅੰਦਰ ਗਈ ‘ਤਾ ਬੈੱਡ ‘ਤੇ ਆਸਿਫ, ਉਸ ਦੀ ਪਤਨੀ ਅਤੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਪਈਆਂ ਸਨ। ਸਾਰਿਆਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਭੇਜਿਆ ਗਿਆ। ਉਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਮੁਤਾਬਕ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: