ਬਾਲੀਵੁੱਡ ਅਭਿਨੇਤਰੀ ਕਾਜੋਲ ਆਪਣੀ ਬੇਟੀ ਨਿਆਸਾ ਦੇਵਗਨ ਨਾਲ ਸਿੱਧੀ ਵਿਨਾਇਕ ਨੂੰ ਮਿਲਣ ਆਈ ਸੀ, ਜਿਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਨਿਆਸਾ ਦਾ ਵੱਖਰਾ ਅਵਤਾਰ ਦੇਖਣ ਨੂੰ ਮਿਲਿਆ।

ਵੀਡੀਓ ‘ਚ ਨਿਆਸਾ ਸਫੇਦ ਸਲਵਾਰ ਸੂਟ ‘ਚ ਭਗਵਾਨ ਗਣੇਸ਼ ਨੂੰ ਹੱਥ ‘ਚ ਪੂਜਾ ਦੀ ਪਲੇਟ ਲੈ ਕੇ ਨਜ਼ਰ ਆ ਰਹੀ ਹੈ। ਇਸ ਦੌਰਾਨ ਕਾਜੋਲ ਵੀ ਸਾਦਾ ਫੁੱਲਦਾਰ ਸੂਟ ਪਹਿਨ ਕੇ ਮੰਦਰ ਪਹੁੰਚੀ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਹਾਲਾਂਕਿ ਸੁਪਰਸਟਾਰ ਅਜੇ ਦੇਵਗਨ ਕਾਜੋਲ ਅਤੇ ਬੇਟੀ ਨਿਆਸਾ ਦੇਵਗਨ ਨਾਲ ਨਜ਼ਰ ਨਹੀਂ ਆਏ। ਸਿਰਫ਼ ਕਾਜੋਲ ਅਤੇ ਨਿਆਸਾ ਦੇਵਗਨ ਸਿੱਧੀਵਿਨਾਇਕ ਦੇ ਦਰਸ਼ਨ ਕਰਨ ਲਈ ਪਹੁੰਚੀਆਂ ਹਨ। ਇਹ ਵੀਡੀਓ ਸਾਹਮਣੇ ਆਉਂਦੇ ਹੀ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।






















