ਰਾਜਸਥਾਨ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਖਾਸ ਰੋਹਿਤ ਗੋਦਾਰਾ ਦੇ ਨਾਂ ‘ਤੇ ਜੈਪੁਰ ਦੇ ਇਕ ਕਾਰੋਬਾਰੀ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਗੈਂਗਸਟਰ ਨੇ ਵਪਾਰੀ ਨੂੰ ਵਟਸਐਪ ‘ਤੇ ਫਿਰੌਤੀ ਦੇਣ ਲਈ ਬੁਲਾਇਆ। ਪੈਸੇ ਨਾ ਦੇਣ ‘ਤੇ ਉਸ ਨੇ ਅਗਵਾ ਕਰਨ ਦੀ ਧਮਕੀ ਵੀ ਦਿੱਤੀ ਹੈ। ਕਾਰੋਬਾਰੀ ਨੇ ਇਸ ਮਾਮਲੇ ਸਬੰਧੀ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ।
ਜੈਪੁਰ ਦੀ ਸੀ-ਸਕੀਮ ‘ਚ ਰਹਿਣ ਵਾਲਾ ਜਤਿੰਦਰ ਪੰਵਾਰ ਕੰਟਰੈਕਟ ਅਤੇ ਕਲੱਬ ਦਾ ਕਾਰੋਬਾਰ ਕਰਦਾ ਹੈ। ਐਤਵਾਰ ਸ਼ਾਮ ਕਰੀਬ 6 ਵਜੇ ਉਸ ਨੂੰ ਵਟਸਐਪ ‘ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਖੁਦ ਨੂੰ ਬੀਕਾਨੇਰ ਦਾ ਗੋਦਾਰਾ ਦੱਸ ਕੇ ਧਮਕੀ ਦਿੱਤੀ। ਮੁਲਜ਼ਮ ਨੇ ਜਤਿੰਦਰ ਨੂੰ ਕਿਹਾ ਕਿ ਸੋਮਵਾਰ ਸ਼ਾਮ ਤੱਕ ਇੱਕ ਕਰੋੜ ਰੁਪਏ ਸਮੇਂ ਸਿਰ ਮਿਲ ਜਾਣ। ਇਨ੍ਹਾਂ ਹੀ ਨਹੀਂ ਪੈਸੇ ਨਾ ਦੇਣ ‘ਤੇ ਜਤਿੰਦਰ ਨੂੰ ਚੁੱਕ ਲੈਣ ਦੀ ਧਮਕੀ ਵੀ ਦਿੱਤੀ। ਇਸ ਤੋਂ ਬਾਅਦ ਜਤਿੰਦਰ ਨੇ ਅਸ਼ੋਕ ਨਗਰ ਥਾਣੇ ‘ਚ ਇਕ ਕਰੋੜ ਦੀ ਫਿਰੌਤੀ ਮੰਗਣ ਅਤੇ ਅਗਵਾ ਕਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਿਸ ਦੀ ਦਿੱਲੀ ‘ਚ ਛਾਪੇਮਾਰੀ, 1.93 ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ‘ਚ 5 ਗ੍ਰਿਫਤਾਰ
ਇਸ ਮਾਮਲੇ ਦੀ ਜਾਂਚ ਕਰ ਰਹੇ ਅਸ਼ੋਕ ਨਗਰ ਦੇ ਪੁਲਿਸ ਅਧਿਕਾਰੀ ਵਿਕਰਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, “ਵਪਾਰੀ ਜਤਿੰਦਰ ਨੂੰ ਵਟਸਐਪ ‘ਤੇ ਕਾਲ ਆਈ ਸੀ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਰੋਹਿਤ ਗੋਦਾਰਾ ਹੈ ਜਾਂ ਨਹੀਂ। ਪਰ, ਬਦਮਾਸ਼ ਨੇ ਆਪਣੇ ਆਪ ਨੂੰ ਰੋਹਿਤ ਗੋਦਾਰਾ ਦੱਸਿਆ ਹੈ। ਹਾਲਾਂਕਿ, ਫਿਰੌਤੀ ਦੀ ਮੰਗ ਤੋਂ ਬਾਅਦ ਬਦਮਾਸ਼ ਦਾ ਕੋਈ ਕਾਲ ਨਹੀਂ ਆਇਆ, ਫਿਰ ਵੀ ਪੁਲਿਸ ਵਟਸਐਪ ਕਾਲ ਕਰਨ ਵਾਲੇ ਦਾ ਮੋਬਾਈਲ ਨੰਬਰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸ ਦੇਈਏ ਕਿ ਰੋਹਿਤ ਗੋਦਾਰਾ ਦਾ ਨਾਂ ਲਾਰੇਂਸ ਬਿਸ਼ਨੋਈ ਦੇ ਖਾਸ ਗੁੰਡਿਆਂ ਵਿੱਚ ਸਭ ਤੋਂ ਉੱਪਰ ਹੈ। ਉਹ ਰਾਜਸਥਾਨ ਵਿੱਚ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਚਲਾਉਂਦਾ ਹੈ। ਰੋਹਿਤ ਗੋਦਾਰਾ ‘ਤੇ ਫਿਰੌਤੀ ਲਈ ਵੱਡੇ ਕਾਰੋਬਾਰੀਆਂ ‘ਤੇ ਗੋਲੀ ਚਲਾਉਣ ਦੇ ਕਈ ਮਾਮਲੇ ਦਰਜ ਹਨ। ਇੰਨਾ ਹੀ ਨਹੀਂ ਉਹ ਪਹਿਲਾਂ ਵੀ ਜੈਪੁਰ ਦੇ ਕਈ ਕਾਰੋਬਾਰੀਆਂ ਨੂੰ ਧਮਕੀਆਂ ਦੇ ਚੁੱਕਾ ਹੈ। ਪਰ ਅਜੇ ਤੱਕ ਉਹ ਪੁਲਿਸ ਦੀ ਗ੍ਰਿਫ਼ਤ ਵਿੱਚ ਨਹੀਂ ਆਇਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਰਾਜਸਥਾਨ ਪੁਲਿਸ ਰੋਹਿਤ ਦੀ ਭਾਲ ਕਰ ਰਹੀ ਹੈ।