ਜਲੰਧਰ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਨਗਰ ਨਿਗਮ ਲਗਾਤਾਰ ਸਰਗਰਮ ਹੈ। ਹਰ ਰੋਜ਼ ਕਿਸੇ ਨਾ ਕਿਸੇ ਗੈਰ-ਕਾਨੂੰਨੀ ਕਾਲੋਨੀ ਜਾਂ ਗੈਰ-ਕਾਨੂੰਨੀ ਇਮਾਰਤਾਂ ‘ਤੇ ਕਾਰਵਾਈ ਕੀਤੀ ਜਾਂਦੀ ਰਹੀ ਹੈ। ਇਸੇ ਲੜੀ ਤਹਿਤ ਅੱਜ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਨੇ ਸੈਂਟਰਲ ਟਾਊਨ ਸਥਿਤ ਏਜੀਆਈ ਹੋਟਲ ਨੇੜੇ ਸ਼ਹਿਰ ਦੇ ਇੱਕ ਵੱਡੇ ਕਾਰੋਬਾਰੀ ਵੱਲੋਂ ਬਣਾਈ ਜਾ ਰਹੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਾ ਨਿਰਮਾਣ ਕਾਰੋਬਾਰੀ ਵੱਲੋਂ ਨਾਜਾਇਜ਼ ਤੌਰ ’ਤੇ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਮੌਕੇ ’ਤੇ ਪੁੱਜੇ ਨਿਗਮ ਦੇ ATP ਸੁਖਦੇਵ ਵਸ਼ਿਸ਼ਟ ਨੇ ਦੱਸਿਆ ਕਿ ਇੱਕ ਛੱਤ ਦੀ ਮੁਰੰਮਤ ਦੀ ਥਾਂ ਦੋ ਛੱਤਾਂ ਬਣਾ ਕੇ ਨਵੀਆਂ ਦੀਵਾਰਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਮਾਰਤ ਦੀ ਉਸਾਰੀ ਕਰਵਾਉਣ ਵਾਲੇ ਮਾਲਕਾਂ ਤੋਂ ਨਕਸ਼ੇ ਅਤੇ ਹੋਰ ਦਸਤਾਵੇਜ਼ ਮੰਗੇ ਗਏ ਸਨ ਪਰ ਉਹ ਮੌਕੇ ’ਤੇ ਕੁਝ ਵੀ ਨਹੀਂ ਦਿਖਾ ਸਕੇ। ਜਿਸ ਕਾਰਨ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ ਅਤੇ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਤਾਈਵਾਨ ‘ਚ ਯਾਤਰੀਆਂ ਨਾਲ ਭਰੇ ਜਹਾਜ਼ ‘ਚ ਫਟਿਆ ਪਾਵਰ ਬੈਂਕ, ਲੱਗੀ ਭਿਆਨਕ ਅੱਗ, 2 ਝੁਲਸੇ
ਸੈਂਟਰਲ ਟਾਊਨ ਵਿੱਚ ਬਿਲਡਰ-ਕਮ-ਸ਼ਰਾਬ ਕਾਰੋਬਾਰੀ ਵੱਲੋਂ ਇੱਕ ਆਲੀਸ਼ਾਨ ਇਮਾਰਤ ਬਣਾਈ ਜਾ ਰਹੀ ਸੀ। ਉਸ ਨੇ ਮਕਾਨ ਦੀ ਛੱਤ ਠੀਕ ਕਰਨ ਲਈ ਨਿਗਮ ਤੋਂ ਮਨਜ਼ੂਰੀ ਲਈ ਸੀ ਪਰ ਉਸ ਨੇ ਇਸ ਦੀ ਮੁਰੰਮਤ ਕਰਨ ਦੀ ਬਜਾਏ ਨਵੀਂ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸ਼ਹਿਰ ਦੇ ਵੱਡੇ ਬਿਲਡਰ-ਕਮ-ਸ਼ਰਾਬ ਕਾਰੋਬਾਰੀ ਵੱਲੋਂ ਸੈਂਟਰਲ ਟਾਊਨ ਵਿੱਚ ਬਣਾਈ ਜਾ ਰਹੀ ਇਮਾਰਤ ਬਾਰੇ ਪਿਛਲੇ ਕਮਿਸ਼ਨਰ ਦੇ ਸਮੇਂ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋ ਸਕੀ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪਿਛਲੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਾ ਹੋਣ ਕਾਰਨ ਸ਼ਿਕਾਇਤਕਰਤਾ ਨੇ ਸੱਚਰ ਹਸਪਤਾਲ ਅਤੇ AGI ਹੋਟਲ ਨੇੜੇ ਬਣ ਰਹੀ ਇਸ ਕਮਰਸ਼ੀਅਲ ਬਿਲਡਿੰਗ ਦੀ ਦੁਬਾਰਾ ਸ਼ਿਕਾਇਤ ਕੀਤੀ। ਜਿਸ ‘ਤੇ ਮੌਜੂਦਾ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਨੂੰ ਕਾਰਵਾਈ ਕਰਨ ਲਈ ਕਿਹਾ। ਬਿਲਡਿੰਗ ਬ੍ਰਾਂਚ ਦੇ MTP ਨੀਰਜ ਭੱਟੀ ਅਤੇ ATP ਸੁਖਦੇਵ ਵਿਸ਼ਿਸ਼ਟ ਨੇ ਮੌਕੇ ’ਤੇ ਜਾ ਕੇ ਬਿਲਡਿੰਗ ਦਾ ਕੰਮ ਬੰਦ ਕਰਵਾਇਆ।