ਪੰਜਾਬ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਮਾਨ ਸਰਕਾਰ ਨੇ ਹੁਣ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ 6000 ਤੋਂ ਵੱਧ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਲੋਹੜੀ ਮੌਕੇ ਟਵੀਟ ਨਾਲ ਸਾਂਝੀ ਕੀਤੀ। ਇਸ ਦੀ ਜਾਣਕਾਰੀ ਜਲਦ ਹੀ ਜਨਤਕ ਕੀਤੀ ਜਾਵੇਗੀ।
ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਲੋਹੜੀ ਦੇ ਤਿਓਹਾਰ ਮੌਕੇ ਇਕ ਪਾਸੇ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਸਾਡੀ ਸਰਕਾਰ ਲਗਾਤਾਰ ਲੋਕ ਹਿਤ ਵਿਚ ਫੈਸਲੇ ਲੈ ਰਹੀ ਹੈ ਇਸੇ ਕੜੀ ਤਹਿਤ 6,000 ਤੋਂ ਵਧ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਰਸਤਾ ਸਾਫ ਹੋ ਗਿਆ ਹੈ… ਜਾਣਕਾਰੀ ਜਲਦ… ਲੋਹੜੀ ਦੀਆਂ ਮੁਬਾਰਕਾਂ।
ਮੁੱਖ ਮੰਤਰੀ ਮਾਨ ਇਸ ਤੋਂ ਪਹਿਲਾਂ ਸਰਕਾਰੀ ਨੌਕਰੀਆਂ ਸਣੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮਾਮਲੇ ਵਿਚ ਅਕਸਰ ਕਾਨੂੰਨੀ ਰੁਕਾਵਟਾਂ ਹਨ। ਹੁਣ ਉਨ੍ਹਾਂ ਦੇ ਟਵੀਟ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਦੂਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਕੰਝਾਵਾਲਾ ਕੇਸ ‘ਚ ਵੱਡੀ ਕਾਰਵਾਈ, 11 ਪੁਲਿਸ ਮੁਲਾਜ਼ਮ ਸਸਪੈਂਡ, ਲਾਪ੍ਰਵਾਹੀ ਦੇ ਲੱਗੇ ਦੋਸ਼
ਪੰਜਾਬ ਰੋਡਵੇਜ਼ ਸਣੇ ਐਂਬੂਲੈਂਸ 108 ਅਤੇ ਹੋਰ ਕਈ ਵਿਭਾਗਾਂ ਵਿਚ ਮੁਲਾਜ਼ਮ ਲੰਮੇ ਸਮੇਂ ਤੋਂ ਕਾਂਟ੍ਰੈਕਟ ‘ਤੇ ਸੇਵਾਵਾਂਦੇ ਰਹੇ ਹਨ। ਸਾਰੇ ਮੁਲਾਜ਼ਮ ਸਾਲਾਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ। ਫਿਲਹਾਲ ਪੰਜਾਬ ਸਰਕਾਰ ਕਿਸੇ ਤਰੀਕੇ ਨਾਲ ਮੁਲਾਜ਼ਮਾਂ ਨੂੰ ਪੱਕਾ ਕਰੇਗੀ, ਇਸ ਦੀ ਜਾਣਕਾਰੀ ਜਨਤਕ ਹੋਣਾ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -: