ਰੂਸ ਨੇ ਯੂਕਰੇਨ ਖਿਲਾਫ ਜੰਗ ਦਾ ਵਿਰੋਧ ਕਰਨ ਵਾਲੇ ਰੂਸੀ ਨਾਗਰਿਕਾਂ ਖਿਲਾਫ ਸਖਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਰੂਸੀ ਸਰਕਾਰ ਅਜਿਹੇ ਲੋਕਾਂ ਦੀ ਜਾਇਦਾਦ ਜ਼ਬਤ ਕਰੇਗੀ। ਵਲਾਦਿਮੀਰ ਪੁਤਿਨ ਦੀ ਆਲੋਚਨਾ ਕਰਨ ਵਾਲਿਆਂ ਨਾਲ ਵੀ ਅਜਿਹਾ ਹੀ ਕੀਤਾ ਜਾਵੇਗਾ।
ਵਲਾਦਿਮੀਰ ਪੁਤਿਨ ਦੇ ਇਕ ਕਰੀਬੀ ਦੋਸਤ ਨੇ ਇਸ ਦੀ ਜਾਣਕਾਰੀ ਦਿੱਤੀ। ਇੰਨਾ ਹੀ ਨਹੀਂ, ਇਸ ਜੰਗ ਦੌਰਾਨ ਦੇਸ਼ ਛੱਡ ਕੇ ਭੱਜਣ ਵਾਲਿਆਂ ਨਾਲ ਵੀ ਅਜਿਹਾ ਹੀ ਕੀਤਾ ਜਾਵੇਗਾ। ਰੂਸੀ ਸਰਕਾਰ ਦਾ ਮੰਨਣਾ ਹੈ ਕਿ ਅਜਿਹਾ ਕਰਕੇ ਇਨ੍ਹਾਂ ਲੋਕਾਂ ਨੇ ਦੇਸ਼ ਦਾ ਅਪਮਾਨ ਕੀਤਾ ਹੈ। ਇਹ ਮਤਾ ਰੂਸ ਦੇ ਹੇਠਲੇ ਸਦਨ ਦੇ ਸਪੀਕਰ ਦੁਆਰਾ ਪਾਸ ਕੀਤਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਉਨ੍ਹਾਂ ਵਿਰੋਧੀਆਂ ਦੇ ਖਿਲਾਫ ਚੁੱਕਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਰੂਸੀ ਸਰਕਾਰ ਵਿਦੇਸ਼ੀ ਏਜੰਟ ਦੱਸਦੀ ਹੈ। ਇਨ੍ਹਾਂ ਲੋਕਾਂ ਨੇ ਯੂਕਰੇਨ ਨਾਲ ਜੰਗ ਦਾ ਵਿਰੋਧ ਕੀਤਾ ਸੀ ਅਤੇ ਫਿਰ ਗ੍ਰਿਫਤਾਰੀ ਤੋਂ ਬਚਣ ਲਈ ਦੂਜੇ ਦੇਸ਼ਾਂ ਨੂੰ ਭੱਜ ਗਏ ਸਨ। ਰੂਸ ਦੇ ਹੇਠਲੇ ਸਦਨ ਦੇ ਚੇਅਰਮੈਨ ਵਿਆਚੇਸਲਾਵ ਵੋਲੋਡਿਨ ਨੇ ਕਿਹਾ ਕਿ ਸਾਡੇ ਕੁਝ ਨਾਗਰਿਕਾਂ ਨੂੰ ਰੂਸ, ਇਸ ਦੇ ਸੈਨਿਕਾਂ, ਅਫਸਰਾਂ ਦਾ ਅਪਮਾਨ ਕਰਨਾ ਅਤੇ ਦੁਸ਼ਮਣਾਂ, ਨਾਜ਼ੀਆਂ ਅਤੇ ਕਾਤਲਾਂ ਦਾ ਖੁੱਲ੍ਹੇਆਮ ਸਮਰਥਨ ਕਰਨਾ ਆਸਾਨ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਮਨਸ਼ਾ ਸਾਫ਼ ਹੈ। ਇਨ੍ਹਾਂ ਲੋਕਾਂ ਨੇ ਵਿਦੇਸ਼ਾਂ ਵਿੱਚ ਆਪਣੇ ਹਿੱਤ ਤੈਅ ਕੀਤੇ ਹਨ।
ਵੋਲੋਦਿਨ ਇਥੇ ਹੀ ਨਹੀਂ ਰੁਕੇ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਲੋਕਾਂ ਦਾ ਹੱਲ ਸਿਰਫ ਆਰਮਡ ਫੋਰਸਿਜ਼ ਨਹੀਂ ਹਨ। ਵਿਦੇਸ਼ ਵਿੱਚ ਰਹਿੰਦੇ ਹੋਏ ਇਹ ਲੋਕ ਆਪਣੀ ਜਾਇਦਾਦ ਨੂੰ ਕਿਰਾਏ ‘ਤੇ ਰਖਦੇ ਹਨ। ਰੂਸੀ ਨਾਗਰਿਕਾਂ ਦੇ ਖਰਚੇ ‘ਤੇ ਆਪਣੇ ਲਈ ਪੈਸੇ ਜੁਟਾਉਂਦੇ ਹਨ। ਦੂਜੇ ਪਾਸੇ, ਇਹ ਲੋਕ ਸ਼ਰੇਆਮ ਰੂਸ ਦਾ ਅਕਸ ਖਰਾਬ ਕਰਦੇ ਹਨ। ਸਾਡੇ ਸਿਪਾਹੀਆਂ ਅਤੇ ਅਫਸਰਾਂ ਦਾ ਅਪਮਨ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਭ ਕਰਨ ਦੇ ਬਾਵਜੂਦ ਉਹ ਬਚ ਜਾਣਗੇ ਅਤੇ ਨਿਆਂ ਵਿਵਸਥਾ ਉਨ੍ਹਾਂ ਤੱਕ ਨਹੀਂ ਪਹੁੰਚੇਗੀ। ਜ਼ਿਕਰਯੋਗ ਹੈ ਕਿ ਵਿਅਚੇਸਵਾਲ ਵੋਲੋਦਿਨ 2016 ਤੋਂ ਹੇਠਲੇ ਸਦਨ ਦੇ ਸਪੀਕਰ ਹਨ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਪ੍ਰਸ਼ਾਸਨ ਵਿੱਚ ਸੀਨੀਅਰ ਭੂਮਿਕਾ ਵਿੱਚ ਸਨ।
ਇਹ ਵੀ ਪੜ੍ਹੋ : ਸੁੰਦਰ ਸ਼ਾਮ ਅਰੋੜਾ ਨੂੰ ਭੇਜਿਆ ਗਿਆ ਰੋਪੜ ਜੇਲ੍ਹ, ਪਲਾਟ ‘ਤੇ ਇੰਡਸਟਰੀ ਦੀ ਥਾਂ ‘ਤੇ ਬਣ ਰਿਹਾ ਸੀ ਹੋਟਲ
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਇਸ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਇਸ ਮੁੱਦੇ ‘ਤੇ ਰੂਸ ‘ਚ ਰਾਸ਼ਟਰਪਤੀ ਪੁਤਿਨ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਤਿਨ ਦੀ ਆਲੋਚਨਾ ਕਰਨ ਤੋਂ ਬਾਅਦ ਕਈ ਲੋਕ ਦੇਸ਼ ਛੱਡ ਕੇ ਭੱਜ ਰਹੇ ਹਨ। ਇਸ ਦੇ ਨਾਲ ਹੀ ਰੂਸ ਵਿਚ ਪੁਤਿਨ ਦੇ ਕਈ ਅਲੋਚਕਾਂ ਦੀ ਵੀ ਮੌਤ ਹੋ ਚੁੱਕੀ ਹੈ। ਇੱਕ ਵਰਗ ਵੱਲੋਂ ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਰੂਸ ਵਿੱਚ ਪੁਤਿਨ ਦੇ ਵਿਰੋਧੀਆਂ ਨੂੰ ਜਾਣ-ਬੁੱਝ ਕੇ ਪਾਸੇ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਮਾਰੇ ਗਏ ਲੋਕਾਂ ‘ਚ ਕਈ ਅਜਿਹੇ ਲੋਕ ਸਨ, ਜਿਨ੍ਹਾਂ ਨੂੰ ਕਿਸੇ ਸਮੇਂ ਪੁਤਿਨ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -: