ਹਿਮਾਚਲ ਪ੍ਰਦੇਸ਼ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਧਰਮਸ਼ਾਲਾ ਵਿਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.2 ਦਰਜ ਕੀਤੀ ਗਈ। ਭੂਚਾਲ ਸਵੇਰੇ 5.17 ਵਜੇ ਧਰਮਸ਼ਾਲਾ ਦੇ 22 ਕਿਲੋਮੀਟਰ ਪੂਰਬ ਵਿਚ ਆਇਆ। ਭੂਚਾਲ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਵੀ ਉਤਰਾਖੰਡ ਦੇ ਉਤਰਾਕਾਸ਼ੀ ਵੀਚ ਵੀਰਵਾਰ ਦੀ ਰਾਤ 2.12 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਭੂਚਾਲ ਦਾ ਕੇਂਦਰ ਵੀ ਧੌਲਾਧਾਰ ਦੀਆਂ ਪਹਾੜੀਆਂ ਦੇ ਹੇਠਾਂ ਦਾ ਖੇਤਰ ਆਰਐੱਫ ਅੰਦਰਲਾ ਗ੍ਰੋਨ ਰਿਹਾ। ਭੂਚਾਲ ਦੇ ਝਟਕੇ ਚੰਬਾ ਤੇ ਕਾਂਗੜਾ ਜ਼ਿਲ੍ਹੇ ਦੇ ਆਸ-ਪਾਸ ਦੇ ਕਈ ਪਿੰਡਾਂ ਵਿਚ ਮਹਿਸੂਸ ਕੀਤੇ ਗਏ। ਇਸ ਭੂਚਾਲ ਨਾਲ ਹੁਣ ਤੱਕ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹਿਮਾਚਲ ਦੇ ਕਾਂਗੜਾ, ਸ਼ਿਮਲਾ, ਕਿਨੌਰ, ਲਾਹੌਰ ਦੇ ਕੁਝ ਖੇਤਰਾਂ ਅਤਿ ਸੰਵੇਦਨਸ਼ੀਲ ਜ਼ੋਨ-5 ਵਿਚ ਆਉਂਦੇ ਹਨ।
ਇਹ ਵੀ ਪੜ੍ਹੋ : ਐਲੋਨ ਮਸਕ ‘ਤੇ ਹੋਵੇਗਾ ਮੁਕੱਦਮਾ, ਸ਼ੇਅਰ ਧਾਰਕਾਂ ਨੇ ਟਵੀਟ ਰਾਹੀਂ ਟੇਸਲਾ ਦੇ ਸਟਾਕ ‘ਚ ਗੜਬੜੀ ਦਾ ਲਗਾਇਆ ਦੋਸ਼
ਇਕ ਹਫਤੇ ਪਹਿਲਾਂ 5 ਜਨਵਰੀ ਨੂੰ ਵੀ ਦਿੱਲੀ-NCR ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਦਿੱਲੀ ਦੇ ਨਾਲ ਜੰਮੂ-ਕਸ਼ਮੀਰ ਵਿਚ ਵੀ ਭੂਚਾਲ ਮਹਿਸੂਸ ਕੀਤਾ ਗਿਆ ਸੀ। ਉਸ ਸਮੇਂ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: