ਗੁਆਂਢੀ ਦੇਸ਼ ਪਾਕਿਸਤਾਨ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਨਿੱਤ ਨਵੇਂ ਤਰੀਕੇ ਅਪਣਾ ਰਿਹਾ ਹੈ। ਜਿਸ ‘ਚ ਸੀਮਾ ਸੁਰੱਖਿਆ ਬਲ (BSF) ਨੂੰ ਇਕ ਵਾਰ ਫਿਰ ਸਫਲਤਾ ਮਿਲੀ ਹੈ। ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਾਲੀਆ ਦੇ ਬੁਰਜੀ ਨੰਬਰ 146/16 ਨੇੜੇ ਦੇਰ ਰਾਤ ਡਰੋਨ ਦੀ ਕਾਰਵਾਈ ਦੇਖਣ ਨੂੰ ਮਿਲੀ ਸੀ। ਇਸ ਦੌਰਾਨ ਅਲਰਟ BSF 101 ਬਟਾਲੀਅਨ ਖੇਮਕਰਨ ਨੇ ਡਰੋਨ ‘ਤੇ 7 ਰਾਉਂਡ ਫਾਇਰ ਕੀਤੇ। BSF ਦੇ ਜਵਾਨਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : CM ਮਾਨ ਵੱਲੋਂ ਅਧਿਕਾਰੀਆਂ ਨੂੰ ਹੁਕਮ, ਮਾਰਚ ਦੇ ਅੰਤ ‘ਚ ਪੰਜਾਬ ਏਅਰਪੋਰਟ ‘ਤੇ ਉਡਾਣਾਂ ਮੁੜ ਹੋਣ ਸ਼ੁਰੂ
ਦੱਸ ਦੇਈਏ ਕਿ ਇੱਕ ਹਫ਼ਤੇ ਵਿੱਚ ਦੂਜੀ ਵਾਰ ਸੀਮਾ ਸੁਰੱਖਿਆ ਬਲ ਵੱਲੋਂ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਰੋਕਿਆ ਗਿਆ ਹੈ। 3 ਜਨਵਰੀ ਨੂੰ ਵੀ ਰਾਤ ਕਰੀਬ 11 ਵਜੇ BPO ਕਾਲੀਆ ਦੀ ਅਗਵਾਈ ਹੇਠ 146/16 ਰਾਹੀਂ ਪਾਕਿਸਤਾਨੀ ਡਰੋਨ ਖੜਕਾਉਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਡਰੋਨ ਦੀ ਆਵਾਜ਼ ਸੁਣਦੇ ਹੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ 15 ਰਾਊਂਡ ਫਾਇਰਿੰਗ ਕਰਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: