ਪੰਜਾਬ ਦੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਗੇਟ ਨੰਬਰ 2 ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਦੇ ASI ਨਾਲ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। ਦੋ ਨੌਜਵਾਨਾਂ ਨੇ ਪੁਲਿਸ ਕਾਂਸਟੇਬਲ ਦੀਆਂ ਦੋਵੇਂ ਬਾਹਾਂ ਫੜ ਲਈਆਂ ਅਤੇ ਉਸ ਦਾ ਮੋਬਾਈਲ ਖੋਹ ਲਿਆ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਸਿਮਰਨਜੋਤ ਸਿੰਘ ਅਤੇ ਪ੍ਰਭਜੋਤ ਸਿੰਘ ਵਾਸੀ ਫੀਲਡ ਗੰਜ ਗਲੀ ਨੰਬਰ 16 ਵਜੋਂ ਹੋਈ ਹੈ।
ASI ਸ਼ਰਨਜੀਤ ਸਿੰਘ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਦੋਵੇਂ ਗਲਤ ਸਾਈਡ ਤੋਂ ਐਕਟਿਵਾ ਲਿਆ ਰਹੇ ਸਨ। ਜਦੋਂ ਉਨ੍ਹਾਂ ਨੂੰ ਐਕਟਿਵਾ ਰੋਕਣ ਲਈ ਕਿਹਾ ਗਿਆ ਤਾਂ ਉਹ ਭੱਜਣ ਲੱਗੇ। ਜਦੋਂ ASI ਨੇ ਸਕੂਟੀ ਦੇ ਕਾਗ਼ਜ਼ਾਤ ਮੰਗੇ ਤਾਂ ਨੌਜਵਾਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਦੋਵਾਂ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ ਅਤੇ ਐਕਟਿਵਾ ਦਾ ਨੰਬਰ ਪਲੇਟ ਵੀ ਨਹੀਂ ਸੀ।
ਇਹ ਵੀ ਪੜ੍ਹੋ : CM ਮਾਨ ਨੇ ਸਿਹਤ ਵਿਭਾਗ ‘ਚ 271 ਡਾਕਟਰਾਂ ਤੇ 90 ਲੈਬ ਟੈਕਨੀਸ਼ੀਅਨਾਂ ਨੂੰ ਵੰਡੇ ਨਿਯੁਕਤੀ ਪੱਤਰ
ਉਨ੍ਹਾਂ ਦੱਸਿਆ ਕਿ ਦੋਵਾਂ ਬਦਮਾਸ਼ਾਂ ਨੇ ਉਸ ਨੂੰ ਗੱਲਬਾਤ ਵਿੱਚ ਉਲਝਾ ਲਿਆ। ਇਸ ਮਗਰੋਂ ਨੌਜਵਾਨਾਂ ਨੇ ਉਸ ਨੂੰ ਧੱਕਾ ਦਿੱਤਾ। ਇਨ੍ਹਾਂ ਹੀ ਨਹੀਂ ਉਸ ਦੀ ਜੇਬ ਵਿਚ ਦੋ ਮੋਬਾਈਲ ਸਨ। ਚੁਸਤੀ ਦਿਖਾਉਂਦੇ ਹੋਏ ਬਦਮਾਸ਼ਾਂ ਨੇ ਉਸ ਦਾ ਇਕ ਫੋਨ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਪੁਲਿਸ ਨੇ CCTV ਫੁਟੇਜ ਚੈੱਕ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: