ਚੰਡੀਗੜ੍ਹ ਵਿਚ ਹਿਟ ਐਂਡ ਰਨ ਦਾ ਕੇਸ ਸਾਹਮਣੇ ਆਇਆ ਹੈ। ਫਰਨੀਚਰ ਮਾਰਕੀਟ ਕੋਲ ਥਾਰ ਡਰਾਈਵਰ ਨੇ ਲੜਕੀ ਨੂੰ ਦਰੜ ਦਿੱਤਾ। ਲੜਕੀ ਸਟ੍ਰੀਟ ਡੌਗਸ ਨੂੰ ਖਾਣਾ ਖੁਆ ਰਹੀ ਸੀ। ਤੇਜ਼ੀ ਨਾਲ ਆਉਂਦੀ ਥਾਰ ਲੜਕੀ ਨੂੰ ਦਰੜਦੇ ਹੋਏ ਨਿਕਲ ਗਈ। ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਜ਼ਖਮੀ ਲੜਕੀ ਦੀ ਪਛਾਣ 25 ਸਾਲਾ ਤੇਜਸਿਵਤਾ ਕੌਸ਼ਲ ਵਜੋਂ ਹੋਈ ਹੈ। ਤੇਜਸਿਵਤਾ ਨੂੰ ਸੈਕਟਰ-16 ਦੇ ਗੌਰਮਿੰਟ ਮਲਟੀ ਸਪੈਸ਼ਲਿਟੀ ਹਸਪਤਾਲ ਲੈ ਗਏ। ਫਿਲਹਾਲ ਉਸ ਦੀ ਹਾਲਤ ਸਥਿਰ ਹੈ। ਉਹ ਹੋਸ਼ ਵਿਚ ਹੈ ਤੇ ਗੱਲ ਕਰ ਰਹੀ ਹੈ। ਉਸ ਨੂੰ ਸਿਰ ਵਿਚ ਸੱਟ ਵੱਜੀ ਹੈ। ਘਟਨਾ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਸੈਕਟਰ-61 ਚੌਕੀ ਵਿਚ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਜ਼ਖਮੀ ਲੜਕੀ ਦੇ ਪਿਤਾ ਓਜਸਵੀ ਕੌਸ਼ਲ ਦੇ ਵੀ ਬਿਆਨ ਲਏ ਹਨ।
ਤੇਜਸਿਵਤਾ ਨੇ ਆਰਕੀਟੈਕਟ ਵਿਚ ਗ੍ਰੈਜੂਏਸ਼ਨ ਕੀਤਾ ਹੈ। ਉਹ ਯੂਪੀਐੱਸਸੀ ਦੀ ਤਿਆਰੀ ਵਿਚ ਲੱਗੀ ਹੋਈ ਹੈ। ਉਹ ਰਾਤ ਸਮੇਂ ਆਪਣੀ ਮਾਂ ਨਾਲ ਫਰਨੀਚਰ ਮਾਰਕੀਟ ਵਿਚ ਸਟ੍ਰੀਟ ਡੌਗਸ ਨੂੰ ਖਾਣਾ ਖੁਆਉਣ ਜਾਂਦੀ ਸੀ। ਬੀਤੀ ਰਾਤ ਵੀ ਉਹ ਆਪਣੀ ਮਾਂ ਮਨਜਿੰਦਰ ਕੌਰ ਨਾਲ ਮਾਰਕੀਟ ਗਈ ਹੋਈ ਸੀ।
ਇਹ ਵੀ ਪੜ੍ਹੋ : ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਖੜ੍ਹੇ ਟਰੱਕ ਨਾਲ ਟਕਰਾਈ, ਮਾਂ-ਪੁੱਤ ਦੀ ਮੌਤ, 3 ਜ਼ਖਮੀ
ਹਾਦਸੇ ਦੇ ਬਾਅਦ ਤੇਜਸਿਵਤਾ ਨੂੰ ਹਸਪਤਾਲ ਪਹੁੰਚਾਉਣ ਲਈ ਉਸ ਦੀ ਮਾਂ ਨੇ ਕਈ ਰਾਹਗੀਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਕੋਈ ਅੱਗੇ ਨਹੀਂ ਆਇਆ। ਇਕ ਕਾਲੇ ਰੰਗ ਦੀ ਥਾਰ ਨੇ ਉਸ ਨੂੰ ਟੱਕਰ ਮਾਰੀ ਸੀ। ਮਨਜਿੰਦਰ ਕੌਰ ਨੇ ਘਟਨਾ ਦੀ ਜਾਣਕਾਰੀ ਆਪਣੇ ਪਤੀ ਤੇ ਪੀਸੀਆਈ ਨੂੰ ਦਿੱਤੀ ਜਿਸ ਦੇ ਬਾਅਦ ਤੇਜਸਿਵਤਾ ਨੂੰ ਹਸਪਤਾਲ ਪਹੁੰਚਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: