ਦੇਸ਼ ਦੀ ਆਨ-ਬਾਨ-ਸ਼ਾਨ ਰਾਸ਼ਟਰੀ ਝੰਡਾ ਰਾਸ਼ਟਰੀ ਸਵੈਮਾਣ ਦਾ ਪ੍ਰਤੀਕ ਹੈ। ਜਦੋਂ ਤਿਰੰਗੇ ‘ਤੇ ਕਿਸੇ ਵੀ ਤਰ੍ਹਾਂ ਦੀ ਆਫ਼ਤ ਆਉਂਦੀ ਹੈ ਤਾਂ ਦੇਸ਼ ਵਾਸੀ ਇਸ ਲਈ ਆਪਣੀ ਜਾਨ ਦਾਅ ‘ਤੇ ਲਾਉਣ ਲਈ ਵੀ ਤਿਆਰ ਰਹਿੰਦੇ ਹਨ। ਹਰਿਆਣਾ ਦੇ ਪਾਨੀਪਤ ‘ਤੋਂ ਅਜਿਹਾ ਹੀ ਜਨੂੰਨ ਦੇਖਣ ਨੂੰ ਮਿਲਿਆ ਹੈ। ਜਿਥੇ ਇਕ ਵਿਅਕਤ ਨੇ ਜਾਨ ਦੀ ਪਰਵਾਹ ਕਰਦੇ ਹੋਏ ਤਿਰੰਗੇ ਨੂੰ ਬਚਾਇਆ ਹੈ।
ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਫਾਇਰ ਵਿਭਾਗ ਵਿੱਚ ਤਾਇਨਾਤ ਭਟਨਾਗਰ ਕਲੋਨੀ, ਜੀਂਦ ਦੇ ਰਹਿਣ ਵਾਲੇ ਫਾਇਰਮੈਨ ਸੁਨੀਲ ਮੇਹਲਾ ਨੇ ਇਹ ਜਨੂੰਨ ਵਾਲਾ ਕੰਮ ਕੀਤਾ ਹੈ ਦੱਸ ਦੇਈਏ ਮੰਗਲਵਾਰ ਨੂੰ ਸ਼ਹਿਰ ਦੇ ਭਾਰਤ ਨਗਰ ‘ਚ ਇਕ ਸਪਿਨਿੰਗ ਮਿੱਲ ‘ਚ ਅੱਗ ਲੱਗ ਗਈ। ਅੱਗ ਦੇ ਵਿਚਕਾਰ ਮਿੱਲ ਦੇ ਮੁੱਖ ਗੇਟ ਦੀ ਛੱਤ ‘ਤੇ ਇਕ ਤਿਰੰਗਾ ਲਹਿਰਾ ਰਿਹਾ ਸੀ। ਜਿਸ ਨੂੰ ਸੁਨੀਲ ਨੇ ਦੇਖਿਆ।
ਇਹ ਵੀ ਪੜ੍ਹੋ : ਯੂਕਰੇਨ ਦੀ ਰਾਜਧਾਨੀ ਕੀਵ ‘ਚ ਹੈਲੀਕਾਪਟਰ ਕਰੈਸ਼, ਮੰਤਰੀ ਸਣੇ 16 ਦੀ ਮੌਤ, 2 ਬੱਚੇ ਵੀ ਸ਼ਾਮਲ
ਫਾਇਰਮੈਨ ਸੁਨੀਲ ਮੇਹਲਾ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਰਾਸ਼ਟਰੀ ਝੰਡੇ ਨੂੰ ਸੁਰੱਖਿਅਤ ਉਤਰਿਆ। ਇਸ ਦੇ ਨਾਲ ਹੀ ਉਸ ਨੇ ਤਿਰੰਗੇ ਨੂੰ ਇੱਜ਼ਤ ਦੇ ਨਾਲ ਗੁਆਂਢੀ ਫੈਕਟਰੀ ਵਿੱਚ ਰੱਖ ਦਿੱਤਾ। ਸੁਨੀਲ ਮੇਹਲਾ ਨੇ ਕਿਹਾ ਕਿ ਦੇਸ਼ ਦੇ ਸਵੈਮਾਣ, ਤੋਂ ਜ਼ਿੰਦਗੀ ਵੱਡੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: