ਅੰਮ੍ਰਿਤਸਰ ਵਿੱਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਨਾਲ 2 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਹਿ ਹੈ ਕਿ ਠੰਡ ਤੋਂ ਬਚਣ ਲਈ ਰਾਤ ਅੰਗੀਠੀ ਜਲਾਈ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਤ ਅੰਗੀਠੀ ਦੇ ਧੂੰਏਂ ਨਾਲ ਦਮ ਘੁਟਣ ਨਾਲ ਹੋਈ ਹੈ।
ਇਹ ਵੀ ਪੜ੍ਹੋ : ਵਿਆਹ ‘ਚ ਨੱਚਦੇ ਲਾੜੇ ਦੇ ਦੋਸਤ ਦੀ ਹਾਰਟ ਅਟੈਕ ਕਾਰਨ ਮੌ.ਤ, ਮਾਤਮ ‘ਚ ਬਦਲੀਆ ਖੁਸ਼ੀ ਦਾ ਮਾਹੌਲ
ਜਾਣਕਾਰੀ ਅਨੁਸਾਰ ਰਾਤ ਨੂੰ ਦੋਵੇਂ ਵਿਅਕਤੀਆਂ ਨੇ ਠੰਡ ਵੱਧ ਹੋਣ ਕਾਰਨ ਚੁੱਲ੍ਹੇ ਵਿਚ ਅੱਗ ਜਲਾਈ ਸੀ। ਚੁੱਲ੍ਹੇ ਦੇ ਧੂਏ ‘ਤੋਂ ਨਿਕਲਣ ਵਾਲੀ ਜਹਿਰੀਲੀ ਗੈਸ ਕਰਨ ਦੋਵਾਂ ਦਾ ਦਮ ਘੁੱਟ ਗਿਆ। ਜਿਸ ਮਗਰੋਂ ਦੋਵਾਂ ਦੀ ਮੌਟ ਹੋ ਗਈ। ਦੋਵੇਂ ਮ੍ਰਿਤਕ ਪੈਲੇਸ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਨ। ਇਸ ਘਟਨਾ ਦੀ ਜਾਣਕਰੀ ਪੁਲਿਸ ਨੂੰ ਦਿੱਤੀ ਗਈ ਹੈ।
ਪੁਲਿਸ ਦੀ ਜਾਣਕਾਰੀ ਅਨੁਸਾਰ ਦੋਵਾਂ ਮ੍ਰਿਤਕਾਂ ‘ਚੋਂ ਇੱਕ ਨੌਜਵਾਨ ਰਿਟਾਇਰ ਫੌਜੀ ਸੀ ਅਤੇ ਇੱਕ ਨੌਜਵਾਨ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਸੀ, ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: