ਕੁਝ ਦਿਨ ਪਹਿਲਾਂ ਮੋਹਾਲੀ ਦੇ ਰਹਿਣ ਵਾਲੇ ਸਰਦਾਰ ਅਮਿੰਦਰਪਾਲ ਸਿੰਘ ਨਾਮ ਦੇ ਵਿਅਕਤੀ ਦੀ ਲੁਧਿਆਣਾ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਹਾਦਸੇ ਵਾਲੀ ਥਾਂ ਤੋਂ ਕਾਫੀ ਲੋਕ ਇਕੱਠੇ ਹੋ ਗਏ ਅਤੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਇੱਕ ਚੋਰ ਨੇ ਸਰਦਾਰ ਅਮਿੰਦਰਪਾਲ ਸਿੰਘ ਦਾ ਫੋਨ ਚੋਰੀ ਕਰ ਲਿਆ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰ ਨੇ ਲੁਧਿਆਣਾ ਸੜਕ ਹਾਦਸੇ ‘ਚ ਤੜਫਦੇ ਸਰਦਾਰ ਅਮਿੰਦਰਪਾਲ ਸਿੰਘ ਨੂੰ ਬਚਾਉਣ ਦੀ ਥਾਂ ਉਸ ਦਾ ਮੋਬਾਇਲ ਚੋਰੀ ਕਰ ਲਿਆ। ਹੁਣ ਕੈਨੇਡਾ ‘ਚ ਰਹਿੰਦੇ ਮ੍ਰਿਤਕ ਦੇ ਭਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਸਨੇ ਚੋਰ ਨੂੰ ਅਪੀਲ ਕੀਤੀ ਹੈ। ਜਿਸ ਵਿੱਚ ਉਹਨਾਂ ਲਿਖਿਆ ਕਿ ਜਿਸ ਨੇ ਵੀ ਉਹਨਾਂ ਦੇ ਮ੍ਰਿਤਕ ਭਰਾ ਦਾ ਫੋਨ ਚੋਰੀ ਕੀਤਾ ਹੈ ਉਨ੍ਹਾਂ ਨੂੰ 51 ਹਜ਼ਾਰ ਰੁਪਏ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਉਨ੍ਹਾਂ ਨੇ ਅੱਗੇ ਲਿਖਿਆ ਕਿ “ਫੋਨ ਮੇਰੇ ਭਰਾ ਦੀ ਆਖਰੀ ਨਿਸ਼ਾਨੀ, ਫੋਨ ‘ਚ ਤਸਵੀਰਾਂ ਦੇ ਰੂਪ ‘ਚ ਕੈਦ ਨੇ ਬਹੁਤ ਸਾਰੀਆਂ ਯਾਦਾਂ” ਜੇਕਰ ਚੋਰ ਫੋਨ ਮੋੜ ਦਿੰਦਾ ਹੈ ਤਾਂ ਥਾਣੇ ਕੀਤੀ ਉਸਦੀ ਸ਼ਿਕਾਇਤ ਵੀ ਵਾਪਿਸ ਲੈ ਲਵਾਂਗੇ।