ਨਿਊਜ਼ੀਲੈਂਡ ਦੇ ਸਿੱਖਿਆ ਮੰਤਰੀ ਕ੍ਰਿਸ ਹਿਪਕਿਨਜ਼ ਦਾ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। 44 ਸਾਲਾ ਹਿਪਕਿਨਜ਼ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ ਜਗ੍ਹਾ ਲੈਣ ਲਈ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਹਿੱਸਾ ਲੈਣ ਵਾਲੇ ਇਕੋ ਇਕ ਉਮੀਦਵਾਰ ਹਨ। ਹਾਲਾਂਕਿ ਹਿਪਕਿਨਜ਼ ਨੂੰ ਪ੍ਰਧਾਨ ਮੰਤਰੀ ਬਣਨ ਲਈ ਐਤਾਵਰ ਨੂੰ ਸੰਸਦ ਵਿਚ ਆਪਣੀ ਲੇਬਰ ਪਾਰਟੀ ਦੇ ਸਾਥੀਆਂ ਦਾ ਸਮਰਥਨ ਹਾਸਲ ਕਰਨਾ ਜ਼ਰੂਰੀ ਹੋਵੇਗਾ। ਕਰੀਬ ਸਾਢੇ ਪੰਜ ਸਾਲ ਤੱਕ ਉੱਚ ਅਹੁਦੇ ‘ਤੇ ਰਹੇ ਆਰਡਰਨ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਕੇ ਆਪਣੇ 50 ਲੱਖ ਦੀ ਆਬਾਦੀ ਵਾਲੇ ਦੇਸ਼ ਨੂੰ ਹੈਰਾਨ ਕਰ ਦਿੱਤਾ।
ਲੇਬਰ ਪਾਰਟੀ ਦੇ ਨੇਤਾ ਐਤਵਾਰ ਨੂੰ ਦੁਪਹਿਰ 1 ਵਜੇ ਮੀਟਿੰਗ ਕਰਨਗੇ ਤੇ ਰਸਮੀ ਤੌਰ ‘ਤੇ ਕ੍ਰਿਸ ਹਿਪਕਿੰਸ ਨੂੰ ਸਦਨ ਦਾ ਨੇਤਾ ਐਲਾਨਣਗੇ। ਨੇਤਾ ਤੇ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦਗੀ ਅੱਜ ਸਵੇਰੇ 9 ਵਜੇ ਭਰਨੀ ਸੀ ਪਰ ਹਿਪਕਿਨਜ਼ ਤੋਂ ਇਲਾਵਾ ਕਿਸੇ ਨੇ ਨਾਮਜ਼ਦਗੀ ਪੱਤਰ ਨਹੀਂ ਭਰਿਆ।
ਮੌਜੂਦਾ ਸਮੇਂ ਵਿਚ ਕ੍ਰਿਸ ਹਿਪਕਿੰਸ ਪੁਲਿਸ, ਸਿੱਖਿਆ ਤੇ ਜਨਤਕ ਸੇਵਾ ਮੰਤਰੀ ਹਨ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨਾ ਹੁਣ ਸਾਂਸਦ ਬਣੀ ਰਹੇਗੀ ਪਰ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਅਗਲੀਆਂ ਚੋਣਾਂ ਨਹੀਂ ਲੜੇਗੀ।
ਵੀਡੀਓ ਲਈ ਕਲਿੱਕ ਕਰੋ -: