ਪੰਜਾਬ ਪੁਲਿਸ ਨੇ ਇਕ ਹਫਤੇ ਵਿਚ ਨਸ਼ੇ ਨਾਲ ਜੁੜੇ ਕੁੱਲ 173 ਮਾਮਲੇ ਦਰਜ ਕੀਤੇ ਹਨ। ਨਾਲ ਹੀ 241 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈਜੀਪੀ ਹੈੱਡਕੁਆਰਟਰ ਡਾ.ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਕੇਸ ਲੁਧਿਆਣਾ ਵਿਚ 15 ਅੰਮ੍ਰਿਤਸਰ ਵਿਚ 14 ਤੇ ਫਿਰੋਜ਼ਪੁਰ ਵਿਚ 13 ਦਰਜ ਕੀਤੇ ਗਏ ਹਨ।
ਪੁਲਿਸ ਨੇ ਇਕ ਹਫਤੇ ਵਿਚ 1 ਕਿਲੋ ਹੈਰੋਇਨ, 5 ਕਿਲੋ ਅਫੀਮ, 592 ਕਿਲੋ ਭੁੱਕੀ, ਮੈਡੀਕਲ ਡਰੱਗਸ ਦੀ ਕੁੱਲ 1 ਲੱਖ 95 ਹਜ਼ਾਰ 464 ਯੂਨਿਟ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਕੁੱਲ 7 ਲੱਖ 89 ਹਜ਼ਾਰ 200 ਰੁਪਏ ਡਰੱਗ ਮਨੀ ਵੀ ਰਿਕਵਰ ਕੀਤੀ ਗਈ ਹੈ।
ਪੰਜਾਬ ਪੁਲਿਸ ਨੇ ਬੀਤੇ ਹਫਤੇ ਕੁੱਲ 13 ਭਗੌੜੇ ਗ੍ਰਿਫਤਾਰ ਕੀਤੇ ਹਨ। ਇਸ ਮੁਹਿੰਮ ਤਹਿਤ ਹੁਣ ਤੱਕ ਪੁਲਿਸ 636 ਭਗੌੜਿਆਂ ਨੂੰ ਕਾਬੂ ਕਰ ਚੁੱਕੀ ਹੈ। ਇਸ ਤੋਂ ਇਲਾਵਾ ਚਾਈਨਾ ਡੋਰ ਖਿਲਾਫ ਜਾਰੀ ਮੁਹਿੰਮ ਤਹਿਤ ਬੀਤੇ ਇਕ ਮਹੀਨੇ ਵਿਚ 234 ਕੇਸ ਦਰਜ ਕਰਕੇ ਕੁੱਲ 255 ਦੋਸ਼ੀ ਕਾਬੂ ਕੀਤੇ ਗਏ ਹਨ। ਨਾਲ ਹੀ ਚਾਈਨਾ ਡੋਰ ਦੇ ਕੁੱਲ 11 ਹਜ਼ਾਰ 354 ਗੱਟੇ ਬਰਾਮਦ ਕੀਤੇ ਗਏ ਹਨ।
ਬੀਤੇ ਹਫਤੇ ਸੂਬੇ ਵਿਚ ਈਗਲ-2 ਆਪ੍ਰੇਸ਼ਨ ADGP, IGP, DIG ਦੀ ਨਿਗਰਾਨੀ ਵਿਚ ਚਲਾਇਆ। ਇਸ ਵਿਚ ਕੁੱਲ 315 ਪੈਟਰੋਲਿੰਗ ਪਾਰਟੀ, 462 ਹਾਈਟੈੱਕ ਨਾਕਾਬੰਦੀ ਕੀਤੀ ਗਈ। ਕੁੱਲ 5,000 ਤੋਂ ਵੱਧ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ। ਸੂਬੇ ਦੇ 281 ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ 895 ਹੋਟਲਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 11,939 ਸ਼ੱਕੀ ਲੋਕਾਂ ਦੀ ਜਾਂਚ ਕਰਕੇ 76 ਕੇਸ ਦਰਜ ਕੀਤੇ ਗਏ।
ਬੀਐੱਸਐੱਫ ਨੇ ਪੰਜਾਬ ਪੁਲਿਸ ਨਾਲ ਸਾਂਝੀ ਮੁਹਿੰਮ ਤਹਿਤ 21-22 ਜਨਵਰੀ ਦੀ ਰਾਤ ਨੂੰ ਭਾਰਤ-ਪਾਕਿ ਬਾਰਡਰ ਦੇ 2 ਕਿਲੋਮੀਟਰ ਅੰਦਰ ਪਿੰਡ ਕੱਕੜ ਵਿਚ ਇਕ ਡ੍ਰੋਨ ਡੇਗਿਆ। ਇਸ ਡ੍ਰੋਨ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਮੇਂ ‘ਤੇ ਕੁੱਲ 6 ਡ੍ਰੋਨ ਜ਼ਬਤ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -: