ਚੰਡੀਗੜ੍ਹ ਵਿਚ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।ਇਸ ਦੇ ਬਾਅਦ ਪੂਰੀ ਇਮਾਰਤ ਨੂੰ ਖਾਲੀ ਕਰਾ ਲਿਆ ਗਿਆ ਹੈ। ਪੁਲਿਸ ਦਾ ਬੰਬ ਸਕਵਾਇਡ ਮੌਕੇ ‘ਤੇ ਪਹੁੰਚ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਿੰਦੀ ਵਿਚ ਇਕ ਚਿੱਠੀ ਆਈ ਹੈ ਜਿਸ ਵਿਚ ਲਿਖਿਆ ਹੈ ਕਿ ਮੈਂ ਅੱਜ ਸੈਕਟਰ-43 ਤੇ ਪੰਚਕੂਲਾ ਨੂੰ 1 ਵਜੇ ਬੰਬ ਨਾਲ ਉਡਾ ਦੇਵਾਂਗਾ।
ਮੇਰੀ ਗੱਡੀ ਵਿਚ ਬੰਬ ਭਰਿਆ ਹੋਇਆ ਹੈ, ਜੋ ਬਾਹਰ ਖੜ੍ਹੀ ਹੈ। ਮੌਕੇ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਅਦਾਲਤ ਵਿਚ ਬੰਬ ਹੈ। ਇਸ ਦੇ ਬਾਅਦ ਪੂਰਾ ਏਰੀਆ ਸੀਲ ਕਰਕੇ ਜ਼ਿਲ੍ਹਾ ਅਦਾਲਤ ਦੀ ਇਮਾਰਤ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਰੰਗ ਤੇ ਸੁਆਦ ਨਹੀਂ, ਹੁਣ QR ਕੋਡ ਰਾਹੀਂ ਲੱਗੇਗਾ ਪਤਾ ਸ਼ਰਾਬ ਅਸਲੀ ਹੈ ਜਾਂ ਨਕਲੀ
ਪੁਲਿਸ ਨੇ ਆਪਣਾ ਆਪ੍ਰੇਸ਼ਨ ਸ਼ੁਰੂ ਕੀਤਾ ਤਾਂ ਅਦਾਲਤ ਵਿਚ ਮੌਕੇ ‘ਤੇ ਮੌਜੂਦ ਲੋਕਾਂ ਨੂੰ ਲੱਗਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਨੂੰ ਦੇਖਦੇ ਹੋਏ ਸ਼ਾਇਦ ਪੁਲਿਸ ਮਾਕ ਡ੍ਰਿਲ ਨੂੰ ਅੰਜਾਮ ਦੇ ਰਹੀ ਹੈ। ਅਦਾਲਤ ਵਿਚ ਪੁਲਿਸ ਦੀ ਆਪ੍ਰੇਸ਼ਨ ਸੈੱਲ ਦੇ ਕਮਾਂਡੋ, ਡੌਗ ਸਕਵਾਡ ਦੇ ਨਾਲ ਹੀ ਬੰਬ ਡਿਸਪੋਜਲ ਕਰਨ ਵਾਲਾ ਦਸਤਾ ਤੇ ਰਿਜ਼ਰਵ ਫੋਰਸ ਵੀ ਪਹੁੰਚ ਗਈ ਹੈ। ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾ ਕੇ ਬੰਬ ਨੂੰ ਲੱਭਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: