ਚਾਈਨਾ ਡੋਰ ‘ਤੇ ਪਾਬੰਦੀ ਦੇ ਬਾਵਜੂਦ ਲੋਕ ਨਾ ਤਾਂ ਇਸ ਨੂੰ ਵੇਚਣੋਂ ਹੱਟ ਰਹੇ ਹਨ ਤੇ ਨਾ ਹੀ ਇਸਤੇਮਾਲ ਕਰਨੋਂ। ਪੁਲਿਸ ਦੀ ਸਖਤੀ ਵੀ ਉਥੇ ਕੁਝ ਨਹੀਂ ਕਰ ਸਕਦੀ ਜਦੋਂ ਚੁੱਪ-ਚਪੀਤੇ ਇਹ ਕਾਤਲ ਡੋਰ ਵਿੱਕ ਰਹੀ ਹੈ। ਹੁਣ ਇੱਕ ਹੋਰ ਨੌਜਵਾਨ ਇਸ ਡੋਰ ਦੀ ਲਪੇਟ ਵਿੱਚ ਆ ਗਿਆ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਫਗਵਾੜਾ ਤੋਂ।
ਫਗਵਾੜਾ ਵਿੱਚ ਇਕ 17 ਸਾਲਾ ਮੁੰਡੇ ਦੇ ਸਿਰ ‘ਤੇ ਚੀਨੀ ਡੋਰ ਫਸ ਜਾਣ ਕਾਰਨ ਉਸ ਦੇ ਚਿਹਰੇ ਅਤੇ ਗਰਦਨ ‘ਤੇ ਡੂੰਘੇ ਕੱਟ ਲੱਗ ਗਏ ਹਨ। ਘਟਨਾ ਵੀਰਵਾਰ ਨੂੰ ਵਾਪਰੀ, ਜਦੋਂ ਸਾਹਿਲ ਆਪਣੇ ਦੋਪਹੀਆ ਵਾਹਨ ‘ਤੇ ਸਵਾਰ ਸੀ। ਸੱਟਾਂ ਕਾਰਨ ਉਸ ਨੂੰ 30 ਟਾਂਕੇ ਲੱਗੇ ਹਨ। ਸਾਹਿਲ ਹਸਪਤਾਲ ਵਿੱਚ ਭਰਤੀ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮੁੰਡੇ ਦੀ ਮਾਸੀ ਜਸਮਿੰਦਰ ਨੇ ਕਿਹਾ ਕਿ ਸਾਹਿਲ ਨੂਰਮਹਿਲ ਤੋਂ ਵਾਪਿਸ ਘਰ ਆ ਰਿਹਾ ਸੀ, ਇਸ ਦੌਰਾਨ ਉਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਪੁੱਤਰ ਵੀ ਚਾਈਨਾ ਡੋਰ ਦਾ ਸ਼ਿਕਾਰ ਹੋਇਆ ਸੀ ਤੇ ਅੱਜ ਉਸ ਦੇ ਭਾਣਜੇ ਦਾ ਵੀ ਬੁਰਾ ਹਾਲ ਹੋ ਗਿਆ ਹੈ।
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਕਈ ਥਾਵਾਂ ਤੋਂ ਚਾਈਨਾ ਡੋਰ ਜਾਂ ਸਿੰਥੈਟਿਕ ਡੋਰ ਕਰਕੇ ਲੋਕਾਂ ਦੇ ਜ਼ਖਮੀ ਹੋਣ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਇੰਦਰ ਨਗਰ ਇਲਾਕੇ ਦੇ ਇੱਕ ਦੁਕਾਨਦਾਰ ‘ਤੇ ਤਾਰਾਂ ਵੇਚਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਚੀਨੀ ਬਾਰਡਰ ‘ਤੇ 11,000 ਫੁੱਟ ਦੀ ਉਚਾਈ ‘ਤੇ ਲਹਿਰਾਇਆ ਗਿਆ ਤਿਰੰਗਾ, ਔਰਤਾਂ ਨੇ ਗਾਇਆ ‘ਏ-ਵਤਨ’ ਗੀਤ
ਪੁਲਿਸ ਨੇ ਦੱਸਿਆ ਕਿ ਉਸ ਕੋਲੋਂ ‘ਚਾਈਨਾ ਡੋਰ’ ਦੇ ਤਿੰਨ ਗੱਟੂ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਤੰਗ ਉਡਾਉਣ ਵਾਲੇ ਗੁਲਸ਼ਨ ‘ਤੇ ਵੀ ਇਸ ਦੀ ਵਰਤੋਂ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਸੀ। ਚਾਈਨਾ ਡੋਰ ਲਈ ਵੱਖ-ਵੱਖ ਇਲਾਕਿਆਂ ‘ਚ ਕਈ ਦੁਕਾਨਾਂ ਦੀ ਵੀ ਤਲਾਸ਼ੀ ਵੀ ਲਈ ਗਈ।
ਦੱਸ ਦੇਈਏ ਕਿ ‘ਚਾਈਨਾ ਡੋਰ’ ਨਾਈਲੋਨ ਜਾਂ ਸਿੰਥੈਟਿਕ ਧਾਗੇ ਦਾ ਬਣਿਆ ਹੁੰਦਾ ਹੈ ਅਤੇ ਇਸ ਨੂੰ ਤਿੱਖਾ ਬਣਾਉਣ ਲਈ ਪਾਊਡਰ ਕੱਚ ਅਤੇ ਧਾਤ ਦੀ ਧੂੜ ਨਾਲ ਲੇਪ ਕੀਤਾ ਜਾਂਦਾ ਹੈ। ਕਿਉਂਕਿ ਇਹ ਕਪਾਹ ਡੋਰ ਨਾਲੋਂ ਤਿੱਖਾ ਅਤੇ ਸਸਤਾ ਹੁੰਦਾ ਹੈ, ਪਤੰਗ ਦੇ ਸ਼ੌਕੀਨ ਇਸ ਨੂੰ ਤਰਜੀਹ ਦਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: