ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਅੱਜ ਸਵੇਰੇ ਵੱਡਾ ਹਾਦਸਾ ਹੋ ਗਿਆ ਜਿਸ ਵਿਚ ਏਅਰਫੋਰਸ ਦੇ ਦੋ ਲੜਾਕੂ ਜਹਾਜ਼ ਸੁਖੋਈ-30 ਤੇ ਮਿਰਾਜ 2000 ਦੁਰਘਟਨਾਗ੍ਰਸਤ ਹੋ ਗਏ। ਸੂਚਨਾ ਮਿਲਦੇ ਹੀ ਮੌਕੇ ‘ਤੇ ਰਾਹਤ ਬਚਾਅ ਟੀਮ ਪਹੁੰਚ ਗਈ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਰੱਖਿਆ ਸੂਤਰਾਂ ਮੁਤਾਬਕ ਦੋਵੇਂ ਜਹਾਜ਼ਾਂ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ, ਜਿਥੇ ਪ੍ਰੈਕਟਿਸ ਚੱਲ ਰਹੀ ਸੀ।
ਮੁਰੈਨਾ ਦੇ ਕਲੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੈੱਟ ਜਹਾਜ਼ ਸਵੇਰੇ ਸਾਢੇ ਪੰਜ ਵਜੇ ਦੁਰਘਟਨਾਗ੍ਰਸਤ ਹੋਏ ਸਨ। ਦੋਵੇਂ ਪਾਇਲਟ ਸੁਰੱਖਿਅਤ ਬਾਹਰ ਕੱਢ ਲਏ ਗਏ ਹਨ।
ਦੱਸ ਦੇਈਏ ਕਿ ਇਸ ਤੋਂ ਕੁਝ ਦੇਰ ਪਹਿਲਾਂ ਹੀ ਯੂਪੀ ਦੇ ਆਗਰਾ ਤੋਂ ਉਡਾਣ ਭਰਨ ਵਾਲਾ ਇਕ ਹੈਲੀਕਾਪਟਰ ਰਾਜਸਥਾਨ ਦੇ ਭਰਪੁਰ ਜ਼ਿਲ੍ਹੇ ਦੇ ਉਛੈਨ ਖੇਤਰ ਵਿਚ ਦੁਰਘਟਨਾਗ੍ਰਸਤ ਹੋ ਗਿਆ। ਗਨੀਮਤ ਰਹੀ ਕਿ ਰਿਹਾਇਸ਼ੀ ਇਲਾਕੇ ਵਿਚ ਇਹ ਪਲੇਨ ਕ੍ਰੈਸ਼ ਨਹੀਂ ਹੋਇਆ। ਡਿਸਟ੍ਰਿਕਟ ਕਲੈਕਟਰ ਆਲੋਕ ਰੰਜਨ ਨੇ ਦੱਸਿਆ ਕਿ ਭਰਤਪੁਰ ਵਿਚ ਇਕ ਚਾਰਟਰਡ ਏਅਰਕ੍ਰਾਫਟ ਕ੍ਰੈਸ਼ ਹੋ ਗਿਆ। ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: