ਫਲਾਈਟ ‘ਚ ਯਾਤਰੀਆਂ ਵੱਲੋਂ ਅਜੀਬੋ-ਗਰੀਬ ਵਿਵਹਾਰ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਨਵਾਂ ਮਾਮਲਾ ਇੰਡੀਗੋ ਦੀ ਫਲਾਈਟ 6E 5274 ਤੋਂ ਸਾਹਮਣੇ ਆਇਆ ਹੈ। ਨਾਗਪੁਰ ਤੋਂ ਮੁੰਬਈ ਆ ਰਹੀ ਇੰਡੀਗੋ ਦੀ ਫਲਾਈਟ 6E 5274 ‘ਤੇ ਸਵਾਰ ਇਕ ਯਾਤਰੀ ਫਲਾਈਟ ਦੌਰਾਨ ਐਮਰਜੈਂਸੀ ਐਗਜ਼ਿਟ ਦਾ ਕਵਰ ਹਟਾਉਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ। ਪੁਲਿਸ ਨੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਫਲਾਈਟ ਹਵਾ ਵਿੱਚ ਸੀ ਅਤੇ ਲੈਂਡਿੰਗ ਦੀ ਤਿਆਰੀ ਕਰ ਰਹੀ ਸੀ ਜਦੋਂ ਯਾਤਰੀ ਨੇ ਐਮਰਜੈਂਸੀ ਐਗਜ਼ਿਟ ਦੇ ਕਵਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਫਲਾਈਟ ‘ਚ ਮੌਜੂਦ ਕਰੂ ਮੈਂਬਰ ਨੇ ਕੈਪਟਨ ਨੂੰ ਯਾਤਰੀ ਦੇ ਕਾਰਨਾਮੇ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਚਾਲਕ ਦਲ ਦੇ ਮੈਂਬਰ ਨੇ ਦੋਸ਼ੀ ਯਾਤਰੀ ਨੂੰ ਚੇਤਾਵਨੀ ਵੀ ਦਿੱਤੀ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ‘ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ, CRPF ਵੱਲੋਂ ਜਿਲੇਟਿਨ ਸਟਿਕਸ ਦੇ ਦੋ ਬੰਡਲ ਬਰਾਮਦ
ਦੱਸ ਦੇਈਏ ਕਿ ਇਹ ਪੂਰਾ ਮਾਮਲਾ 24 ਜਨਵਰੀ ਦਾ ਹੈ। ਫਲਾਈਟ ਨੇ 12.35 ‘ਤੇ ਮੁੰਬਈ ‘ਚ ਲੈਂਡ ਕਰਨਾ ਸੀ। ਫਿਰ ਫਲਾਈਟ ਦੇ ਇੰਡੀਕੇਟਰ ਨੇ ਇਸ਼ਾਰਾ ਕੀਤਾ ਕਿ ਇੱਕ ਯਾਤਰੀ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਚਾਲਕ ਦਲ ਨੇ ਜਾ ਕੇ ਦੇਖਿਆ ਤਾਂ ਇੱਕ ਯਾਤਰੀ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਵਾਲੇ ਹੈਂਡਲ ਦਾ ਕਵਰ ਹਟਾ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਦੋਂ ਚਾਲਕ ਦਲ ਨੇ ਇਸ ਬਾਰੇ ਫਲਾਈਟ ਦੇ ਕਪਤਾਨ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਹੋਰ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਯਾਤਰੀ ਦੇ ਖਿਲਾਫ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੋਸ਼ੀ ਯਾਤਰੀ ਦੇ ਖਿਲਾਫ ਆਈਪੀਸੀ ਦੀ ਧਾਰਾ 336 ਅਤੇ ਏਅਰਕ੍ਰਾਫਟ ਰੂਲਜ਼ 1937 ਦੀ ਧਾਰਾ 23(1)(ਬੀ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।