ਪੰਜਾਬ ਸਰਕਾਰ ਵੱਲੋਂ ਮਾਰੂ ਚਾਈਨਾ ਡੋਰ ਨੂੰ ਖਰੀਦਣ ਅਤੇ ਵੇਚਣ ‘ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਇਸੇ ਲੜੀ ‘ਚ ਪੰਜਾਬ ਪੁਲਿਸ ਵੱਲੋਂ ਇਕ ਹਫ਼ਤੇ ‘ਚ ਇਸ ਮਾਰੂ ਚਾਈਨਾ ਡੋਰ ਨੂੰ ਵੇਚਣ ਦੇ ਦੋਸ਼ ‘ਚ 56 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ 50 FIR ਦਰਜ ਕਰਕੇ ਚੀਨੀ ਮਾਂਝੇ ਦੇ 1502 ਬੰਡਲ ਜ਼ਬਤ ਕੀਤੇ ਹਨ।
ਪੁਲਿਸ ਵਿਭਾਗ ਦੇ ਬੁਲਾਰੇ ਅਨੁਸਾਰ ਚਾਈਨਾ ਡੋਰ ‘ਤੇ ਸ਼ਿਕੰਜਾ ਕੱਸਣ ਤੋਂ ਬਾਅਦ ਪੁਲਿਸ ਵੱਲੋਂ 19 ਦਸੰਬਰ, 2022 ਤੋਂ ਹੁਣ ਤੱਕ 284 ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਚੀਨੀ ਡੋਰ ਦੇ ਕੁੱਲ 12,866 ਬੰਡਲ ਜ਼ਬਤ ਕੀਤੇ ਹਨ ਅਤੇ 311 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਚਾਈਨੀਜ਼ ਡੋਰ ਦੀ ਖਰੀਦੋ-ਫਰੋਖਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਆਰਮੀ ਕੈਂਪ ‘ਚੋਂ ਮਿਲਿਆ ਲਾਵਾਰਿਸ ਪਿਸਤੌਲ, ਪੁਲਿਸ ਨੇ ਕਬਜ਼ੇ ‘ਚ ਲੈ ਜਾਂਚ ਕੀਤੀ ਸ਼ੁਰੂ
ਦੱਸ ਦੇਈਏ ਕਿ ਲੋਹੜੀ ਤਿਉਹਾਰ ਦੇ ਮੌਕੇ ‘ਤੇ ਪੰਜਾਬ ਦੇ ਸਮਰਾਲਾ ‘ਚ ਪਾਬੰਦੀਸ਼ੁਦਾ ਚੀਨੀ ਡੋਰ ਵੱਲੋਂ ਪੰਜ ਸਾਲ ਦੇ ਬੱਚੇ ਦਾ ਮੂੰਹ ਬੁਰੀ ਤਰ੍ਹਾਂ ਕੱਟ ਦਿੱਤਾ ਗਿਆ। ਬੱਚੇ ਦੇ ਚਿਹਰੇ ‘ਤੇ ਕੱਟ ਦੇ ਜ਼ਖਮ ਇੰਨੇ ਡੂੰਘੇ ਸਨ ਕਿ ਡਾਕਟਰਾਂ ਨੂੰ ਇਸ ਨੂੰ ਠੀਕ ਕਰਨ ਲਈ ਚਿਹਰੇ ‘ਤੇ 120 ਟਾਂਕੇ ਲਗਾਉਣੇ ਪਏ।
ਵੀਡੀਓ ਲਈ ਕਲਿੱਕ ਕਰੋ -: