ਟੈਕਸਦਾਤਿਆਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ। ਹੁਣ ਨਵੀਂ ਇਨਕਮ ਟੈਕਸ ਵਿਵਸਥਾ ਦੇ ਤਹਿਤ 7 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ, ਜੋ ਹੁਣ ਤੱਕ 5 ਲੱਖ ਰੁਪਏ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੀਂ ਟੈਕਸ ਵਿਵਸਥਾ ਦੇ ਤਹਿਤ ਟੈਕਸਦਾਤਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਨਵੀਂ ਆਮਦਨ ਕਰ ਵਿਵਸਥਾ ਦੇ ਤਹਿਤ ਟੈਕਸ ਛੋਟ ਦੀ ਸੀਮਾ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ।
ਜਿਨ੍ਹਾਂ ਦੀ ਆਮਦਨ 7 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ ਇਕ ਰੁਪਿਆ ਵੀ ਟੈਕਸ ਨਹੀਂ ਦੇਣਾ ਹੋਵੇਗਾ ਪਰ ਉਨ੍ਹਾਂ ਦੀ ਆਮਦਨੀ 7 ਲੱਖ ਤੋਂ ਇਕ ਹੁਪਏ ਵੀ ਵਧ ਜਾਂਦੀ ਹੈ ਤਾਂ ਉਨ੍ਹਾਂ ਨੂੰ ਟੈਕਸ ਦੇਣਾ ਹੋਵੇਗਾ ਤੇ ਉਹ ਟੈਕਸ ਦੀ ਰਕਮ ਸਿਰਫ ਇਕ ਰੁਪਏ ‘ਤੇ ਨਹੀਂ ਸਗੋਂ 3 ਲੱਖ ਤੋਂ ਉਪਰ ਦੀ ਪੂਰੀ ਆਮਦਨੀ ‘ਤੇ ਹੋਵੇਗੀ ਮਤਲਬ ਜਿਨ੍ਹਾਂ ਦੀ ਆਮਦਨੀ 7 ਲੱਖ ਤੋਂ ਜ਼ਿਆਦਾ ਹੈ ਉਨ੍ਹਾਂ ਨੂੰ ਨਵੀਂ ਇਨਕਮ ਟੈਕਸ ਵਿਵਸਥਾ ਤਹਿਤ ਹੁਣ 3 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ ਪਰ ਆਮਦਨ 7 ਲੱਖ ਤੋਂ ਉਪਰ ਜਾਣ ‘ਤੇ 3 ਤੋਂ 6 ਲੱਖ ਵਾਲੇ ਸਲੈਬ ਵਿਚ 5 ਫੀਸਦੀ ਟੈਕਸ ਦੇਣਾ ਹੋਵੇਗਾ। ਇਸੇ ਤਰ੍ਹਾਂ 6 ਤੋਂ 9 ਲੱਖ ਰੁਪਏ ਤੱਕ ਦੇ ਸਲੈਬ ‘ਤੇ 10 ਫੀਸਦੀ, 9 ਤੋਂ 12 ਲੱਖ ਰੁਪਏ ਤੱਕ ਦੇ ਸਲੈਬ ‘ਤੇ 15 ਫੀਸਦੀ, 12 ਤੋਂ 15 ਲੱਖ ਰੁਪਏ ਤੱਕ ਦੇ ਸਲੈਬ ‘ਤੇ 20 ਫੀਸਦੀ ਤੇ 15 ਲੱਖ ਰੁਪਏ ਤੋਂ ਜ਼ਿਆਦਾ ਆਮਦਨ ‘ਤੇ 30 ਫੀਸਦੀ ਇਨਕਮ ਟੈਕਸ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਨੋਇਡਾ ‘ਚ ਅਧਿਆਪਕ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਜਾਂਚ ‘ਚ ਜੁਟੀ ਪੁਲਿਸ
ਹੁਣ ਤੱਕ ਨਵੀਂ ਇਨਕਮ ਟੈਕਸ ਰਿਜਮ ਵਿਚ 2.5 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਹੁੰਦਾ ਹੈ। 2.50 ਤੋਂ 5 ਲੱਖ ਰੁਪਏ ਤੱਕ ਦੀ ਆਮਦਨੀ ‘ਤੇ 5 ਫੀਸਦੀ ਟੈਕਸ ਲੱਗਦਾ ਹੈ ਜਿਸ ਵਿਚ 87ਏ ਤਹਿਤ ਰਿਬੇਟ ਦੀ ਵਿਵਸਥਾ ਹੈ। 5 ਤੋਂ 7.50 ਲੱਖ ਰੁਪਏ ਦੀ ਆਮਦਨ ‘ਤੇ 10 ਫੀਸਦੀ 7.50 ਤੋਂ 10 ਲੱਖ ਤੱਕ ਦੀ ਆਮਦਨ ‘ਤੇ 15 ਫੀਸਦੀ, 10 ਤੋਂ 12.50 ਲੱਖ ਰੁਪਏ ਦੀ ਆਮਦਨ ‘ਤੇ 20 ਫੀਸਦੀ, 12.5 ਤੋਂ 15 ਲੱਖ ਤੱਕ ਦੀ ਆਮਦਨ ‘ਤੇ 25 ਫੀਸਦੀ ਤੇ 15 ਲੱਖ ਰੁਪਏ ਤੋਂ ਵਧ ਦੀ ਆਮਦਨ ‘ਤੇ 30 ਫੀਸਦੀ ਟੈਕਸ ਦੇਣਾ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: