ਵੀਰਵਾਰ ਨੂੰ ਕੇਰਲ ਦੇ ਕੰਨੂਰ ਦੇ ਵਿੱਚ ਇੱਕ ਦਰਦਨਾਕ ਕਾਰ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਗਰਭਵਤੀ ਮਹਿਲਾ ਅਤੇ ਉਸ ਦੇ ਪਤੀ ਦੀ ਜ਼ਿੰਦਾ ਸੜਨ ਕਾਰਨ ਮੌ.ਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗਰਭਵਤੀ ਔਰਤ ਨੂੰ ਜਣੇਪੇ ਦੇ ਦਰਦ ਤੋਂ ਬਾਅਦ ਉਸ ਦਾ ਪਤੀ ਕਾਰ ਵਿੱਚ ਹਸਪਤਾਲ ਲਿਜਾ ਰਿਹਾ ਸੀ । ਪਰ ਹਸਪਤਾਲ ਪਹੁੰਚਣ ਤੋਂ ਥੋੜ੍ਹੀ ਹੀ ਦੂਰੀ ‘ਤੇ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਪਛਾਣ ਪ੍ਰਿਥਾ ਅਤੇ ਰਿਸ਼ਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕਾਰ ਦੇ ਵਿੱਚ 6 ਲੋਕ ਸਵਾਰ ਸਨ। ਹਾਲਾਂਕਿ ਜਿਸ ਵੇਲੇ ਕਾਰ ਨੂੰ ਅੱਗ ਲੱਗੀ ਤਾਂ ਬੱਚੇ ਸਣੇ ਪਿਛਲੀ ਸੀਟ ‘ਤੇ ਬੈਠੇ ਚਾਰ ਵਿਅਕਤੀ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ । ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਸਾਰੇ ਪੀੜਤ ਕੁੱਟੀਆਤੂਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: PM ਮੋਦੀ 10 ਫਰਵਰੀ ਨੂੰ ਜਾਣਗੇ ਮੁੰਬਈ, ਵੰਦੇ ਭਾਰਤ ਐਕਸਪ੍ਰੈਸ ਨੂੰ ਦੇਣਗੇ ਹਰੀ ਝੰਡੀ
ਇਸ ਹਾਦਸੇ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਅੱਗ ਨੇ ਕਾਰ ਦੇ ਅਗਲੇ ਹਿੱਸੇ ਨੂੰ ਇੰਨੀ ਰਫਤਾਰ ਨਾਲ ਆਪਣੀ ਲਪੇਟ ਵਿੱਚ ਲਿਆ ਕਿ ਇਸ ਵਿੱਚ ਸਵਾਰ ਦੋਵਾਂ ਨੂੰ ਬਾਹਰ ਕੱਢਣਾ ਮੁਸ਼ਕਲ ਹੋ ਗਿਆ । ਚਸ਼ਮਦੀਦ ਨੇ ਦੱਸਿਆ ਕਿ ਉਹ ਉਸ ਸਮੇਂ ਪੂਰੀ ਤਰ੍ਹਾਂ ਬੇਵੱਸ ਸਨ ਕਿਉਂਕਿ ਕਾਰ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ ਸੀ । ਉਸਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਸਵਾਰ ਲੋਕਾਂ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਬਚਾ ਨਹੀਂ ਸਕੇ।
ਵੀਡੀਓ ਲਈ ਕਲਿੱਕ ਕਰੋ -: