ਮਾਈਕ੍ਰੋਸਾਫਟ ਦੇ ਬਾਨੀ ਅਤੇ ਅਰਬਪਤੀ ਬਿਲ ਗੇਟਸ ਦਾ ਰੋਟੀਆਂ ਬਣਾਉਂਦੇ ਹੋਏ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵਿੱਚ ਸ਼ੈੱਫ ਈਟਨ ਬਰਨਾਥ ਦੇ ਨਾਲ ਬਿਲ ਗੇਟਸ ਦਿਖਾਈ ਦਿੰਦੇ ਹਨ ਅਤੇ ਇੱਕ ਚਮਚੇ ਨਾਲ ਆਟਾ ਗੁੰਨਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਗੇਟਸ ਰੋਟੀਆਂ ਵੇਲਦੇ ਹਨ ਅਤੇ ਫਿਰ ਰੋਟੀ ਨੂੰ ਘਿਓ ਦੇ ਨਾਲ ਚਟਖਾਰੇ ਲੈ ਕੇ ਖਾਂਦੇ ਹਨ। ਇਸ ਵੀਡੀਓ ਨੂੰ ਸ਼ੈੱਫ ਈਟਨ ਬਰਨਾਥ ਨੇ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ‘ਤੇ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਦੀ ਇਹ ਟਿੱਪਣੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ।
ਰੋਟੀ ਬਣਾਉਣ ਲਈ ਗੇਟਸ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, “ਸ਼ਾਨਦਾਰ, ਭਾਰਤ ਵਿੱਚ ਬਾਜਰੇ ਦੇ ਬਹੁਤ ਸਾਰੇ ਪਕਵਾਨ ਹਨ, ਜੋ ਤੁਸੀਂ ਬਣਾ ਸਕਦੇ ਹੋ।” ਆਪਣੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਨੇ ਮਾਈਕ੍ਰੋਸਾਫਟ ਦੇ ਬਾਨੀ ਨੂੰ ਬਾਜਰੇ ਦੀ ਵਧਦੀ ਲੋਕਪ੍ਰਿਅਤਾ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੀ.ਐੱਮ. ਨੇ ਇਸ ਟਵੀਟ ਵਿੱਚ ਸਮਾਈਲੀ ਇਮੋਜੀ ਦੀ ਵੀ ਵਰਤੋਂ ਕੀਤੀ ਹੈ।
ਅਹਿਮ ਗੱਲ ਇਹ ਹੈ ਕਿ ਈਟਨ ਬਰਨਾਥ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “@BillGates ਅਤੇ ਮੈਂ ਇਕੱਠੇ ਭਾਰਤੀ ਰੋਟੀ ਬਣਾਉਣ ਦਾ ਬਹੁਤ ਮਜ਼ਾ ਲਿਆ। ਮੈਂ ਬਿਹਾਰ, ਭਾਰਤ ਤੋਂ ਹੁਣੇ ਹੀ ਵਾਪਸ ਆਇਆ ਹਾਂ, ਜਿੱਥੇ ਮੈਂ ਇੱਕ ਕਿਸਾਨ ਨੂੰ ਮਿਲਿਆ। ਮੈਂ ਧੰਨਵਾਦ ਕਰਨਾ ਚਾਹਾਂਗਾ। ਉਹ ਅਤੇ “ਦੀਦੀ ਕੀ ਰਸੋਈ” ਕੰਟੀਨ ਦੀਆਂ ਔਰਤਾਂ ਵੀ, ਜਿਨ੍ਹਾਂ ਦੀ ਬਦੌਲਤ ਮੈਂ ਰੋਟੀ ਬਣਾਉਣ ਵਿੱਚ ਮੁਹਾਰਤ ਹਾਸਲ ਕਰ ਸਕਿਆ ਹਾਂ।”
ਇਹ ਵੀ ਪੜ੍ਹੋ : ਮੋਗਾ : ਬੇਕਾਬੂ ਜੀਪ ਨੇ ਸੁੱਤੇ ਪਏ ਫਰੂਟ ਵਾਲੇ ਨੂੰ ਕੁਚਲਿਆ, 2 ਬੱਚਿਆਂ ਸਿਰੋਂ ਉਠਿਆ ਪਿਓ ਦਾ ਸਾਇਆ
ਵੀਡੀਓ ਦੀ ਸ਼ੁਰੂਆਤ ਸ਼ੈੱਫ ਈਟਨ ਬਰਨਾਥ ਨਾਲ ਮਾਈਕ੍ਰੋਸਾਫਟ ਦੇ ਬਾਨੀ ਬਿਲ ਗੇਟਸ ਦੀ ਜਾਣ-ਪਛਾਣ ਨਾਲ ਹੁੰਦੀ ਹੈ। ਫਿਰ ਉਹ ਗੇਟਸ ਨੂੰ ਨਵੀਂ ਡਿਸ਼ ਭਾਵ ਭਾਰਤੀ ਰੋਟੀ ਬਾਰੇ ਦੱਸਦਾ ਹੈ। ਇਸ ਤੋਂ ਬਾਅਦ ਬਿਲ ਗੇਟਸ ਆਟਾ ਗੁੰਨ੍ਹਦੇ ਅਤੇ ਰੋਟੀਆਂ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਬਰਨਾਥ ਗੇਟਸ ਨੂੰ ਦੱਸਦਾ ਹੈ ਕਿ ਉਸਨੇ ਭਾਰਤ ਦੀ ਯਾਤਰਾ ਦੌਰਾਨ ਬਿਹਾਰ ਵਿੱਚ “ਦੀਦੀ ਕੀ ਰਸੋਈ” ਦੀਆਂ ਔਰਤਾਂ ਤੋਂ ਰੋਟੀ ਬਣਾਉਣੀ ਸਿੱਖੀ ਸੀ। ਉਸ ਨੇ ਕਿਹਾ ਕਿ ਮੈਂ ਭਾਰਤ ਵਿੱਚ ਕਣਕ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਮਿਲਿਆ ਹਾਂ।
ਇਸ ਵੀਡੀਓ ਨੂੰ ਅਪਲੋਡ ਹੁੰਦੇ ਹੀ ਟਵਿੱਟਰ ‘ਤੇ 2.5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ‘ਚ ਗੇਟਸ ਕਹਿੰਦੇ ਹਨ ਕਿ ਉਹ ਕਾਫੀ ਸਮੇਂ ਬਾਅਦ ਖਾਣਾ ਬਣਾ ਰਹੇ ਹਨ। ਗੇਟਸ ਨੇ ਆਂਡੇ ਦੀ ਸ਼ਕਲ ਵਿਚ ਰੋਟੀ ਬਣਾਈ, ਹਾਲਾਂਕਿ, ਈਟਨ ਗੇਟਸ ਨੇ ਰੋਟੀ ਨੂੰ ਗੋਲ ਕਰਨ ਲਈ ਕਿਹਾ । ਇਸ ਤੋਂ ਬਾਅਦ ਵੀਡੀਓ ‘ਚ ਦੋਹਾਂ ਨੇ ਰੋਟੀ ਨੂੰ ਤਵੇ ‘ਤੇ ਸੇਕਿਆ ਅਤੇ ਘਿਓ ਲਾ ਕੇ ਚਟਕਾਰੇ ਲੈ ਕੇ ਖਾਧਾ। ਬਿਲ ਗੇਟਸ ਨੇ ਵੀ ਭਾਰਤੀ ਰੋਟੀ ਦੀ ਤਾਰੀਫ ਕਰਦਿਆਂ ਕਿਹਾ, “ਇਹ ਬਹੁਤ ਵਧੀਆ ਹੈ! ਬਹੁਤ ਸੁਆਦੀ ਹੈ।”
ਵੀਡੀਓ ਲਈ ਕਲਿੱਕ ਕਰੋ -: