ਭਾਰਤੀ ਬਾਜ਼ਾਰ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਅਡਾਨੀ ਗਰੁੱਪ ਵਿੱਚ ਹਿੰਡਨਬਰਗ ਦੀ 24 ਜਨਵਰੀ ਨੂੰ ਆਈ ਇੱਕ ਰਿਪੋਰਟ ਦੇ ਬਾਅਦ ਭੂਚਾਲ ਜਿਹਾ ਆ ਗਿਆ ਹੈ। ਅਡਾਨੀ ਗਰੁੱਪ ਦੇ ਸ਼ੇਅਰ ਧੜਾਧੜ ਨੀਚੇ ਡਿੱਗਣ ਲੱਗੇ। ਹਿੰਡਨਬਰਗ ਦੀ ਰਿਪੋਰਟ ਦੇ ਬਾਅਦ ਦੁਨੀਆ ਦਾ ਦੂਜੇ ਸਭ ਤੋਂ ਅਮੀਰ ਗਰੁੱਪ ਦੇ ਹੈੱਡ ਗੌਤਮ ਅਡਾਨੀ ਟਾਪ-20 ਤੋਂ ਬਾਹਰ ਹੋ ਗਏ ਤੇ ਉਨ੍ਹਾਂ ਖਿਲਾਫ਼ ਗੰਭੀਰ ਦੋਸ਼ ਲਗਾਏ ਜਾਣ ਲੱਗੇ।
ਇਸ ਵਿਚਾਲੇ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ‘ਚ ਉਹ ਹਿੰਡਨਬਰਗ ਦੀ ਰਿਪੋਰਟ ‘ਤੇ ਚੁਟਕੀ ਲੈਂਦੇ ਨਜ਼ਰ ਆ ਰਹੇ ਹਨ। ਸਹਿਵਾਗ ਨੇ ਟਵੀਟ ਕਰਦਿਆਂ ਲਿਖਿਆ, “ਗੋਰਿਆਂ ਤੋਂ ਭਾਰਤ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ, ਭਾਰਤ ਦੇ ਬਾਜ਼ਾਰ ‘ਤੇ ਹਿੱਟ ਜੌਬ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਤਰ੍ਹਾਂ ਜਾਪਦਾ ਹੈ। ਕੋਸ਼ਿਸ਼ ਕਿੰਨੀ ਵੀ ਕਰ ਲਓ ਪਰ ਪਰ ਹਮੇਸ਼ਾ ਵਾਂਗ, ਭਾਰਤ ਹੋਰ ਮਜਬੂਤ ਹੋ ਕੇ ਨਿਕਲੇਗਾ।” ਸਹਿਵਾਗ ਦਾ ਇਹ ਟਵੀਟ ਕੁਝ ਹੀ ਦੇਰ ਵਿੱਚ ਵਾਇਰਲ ਵੀ ਹੋ ਗਿਆ। ਜਿਸ ‘ਤੇ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆ ਵੀ ਦਿੱਤੀ।
ਇਹ ਵੀ ਪੜ੍ਹੋ: ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ
ਦੱਸ ਦੇਈਏ ਕਿ ਗੌਤਮ ਅਡਾਨੀ ਗਰੁੱਪ ਦੀ ਨੈੱਟਵਰਥ ਵੀ ਬਹੁਤ ਤੇਜ਼ੀ ਨਾਲ ਡਿੱਗੀ ਹੈ, ਜਿਸ ਕਾਰਨ ਉਨ੍ਹਾਂ ਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਉਨ੍ਹਾਂ ਦਾ ਅਕਸ ਖਰਾਬ ਹੋ ਗਿਆ ਹੈ। ਇਸ ਰਿਪੋਰਟ ਦੇ ਜਵਾਬ ਵਿੱਚ ਅਡਾਨੀ ਐਂਟਰਪ੍ਰਾਈਜਿਜ਼ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕੇ ਇਸ ਰਿਪੋਰਟ ਵਿੱਚ ਪੇਸ਼ ਤੱਥ ਬਿਲਕੁਲ ਗਲਤ ਹਨ। ਰਿਪੋਰਟ ਦਾ ਇਸ ਸਮੇਂ ਆਉਣਾ ਅਡਾਨੀ ਐਂਟਰਪ੍ਰਾਈਜਿਜ਼ ਤੋਂ ਆਉਣ ਵਾਲੇ ਐਫਪੀਓ ਨੂੰ ਨੁਕਸਾਨ ਪਹੁੰਚਾਉਣਾ ਹੈ। ਅਡਾਨੀ ਗਰੁੱਪ ਹਮੇਸ਼ਾ ਤੋਂ ਸਾਰੇ ਕਾਨੂੰਨਾਂ ਦੀ ਪਾਲਣਾ ਕਰਦਾ ਰਿਹਾ ਹੈ ਅਤੇ ਕਾਰਪੋਰੇਟ ਗਵਰਨੈਂਸ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਦਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: