ਭਾਰਤੀ ਖੇਤਰ ‘ਚ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੇ ਮਾਮਲੇ ਵਧਦੇ ਜਾ ਰਹੇ ਹਨ। ਸੂਚਨਾ ਅਨੁਸਾਰ ਦੇਰ ਰਾਤ ਫਿਰ ਪਾਕਿਸਤਾਨੀ ਡਰੋਨ ਨੇ ਭਾਰਤੀ ਖੇਤਰ ਵਿੱਚ ਦਸਤਕ ਦਿੱਤੀ। ਪਾਕਿਸਤਾਨ ਤੋਂ ਪੰਜਾਬ ਦੇ ਤਰਨਤਾਰਨ ਵਿਚਇੱਕ ਵਾਰ ਫਿਰ ਡਰੋਨ ਭੇਜਿਆ ਗਿਆ ਹੈ। ਭਾਰਤੀ ਖੇਤਰ ਵਿੱਚ ਦਾਖਲ ਹੋਇਆ ਡਰੋਨ BSF ਦੇ ਜਵਾਨਾਂ ਵੱਲੋਂ ਹੋਈ ਗੋਲੀਬਾਰੀ ‘ਤੋਂ ਬਾਅਦ ਵਾਪਸ ਪਰਤਿਆ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਪੈਂਦੇ ਭਾਰਤ-ਪਾਕਿਸਤਾਨ ਸਰਹੱਦ ਦੇ BPO ਪਾਕਿਸਤਾਨੀ ਡਰੋਨ ਬੀਤੀ ਦੇਰ ਰਾਤ 11.15 ਵਜੇ ਬਾਬਾ ਪੀਰ ਰਾਹੀਂ ਪਿੱਲਰ ਨੰਬਰ 135/15 ਨੇੜੇ ਦਾਖਲ ਹੋਇਆ। ਡਰੋਨ ਦੀ ਆਵਾਜ਼ ਸੁਣਦੇ ਹੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) 71 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਨੂੰ ਭਜਾਉਣ ਲਈ 1 ਦਰਜਨ ਦੇ ਕਰੀਬ ਰਾਊਂਡ ਫਾਇਰਿੰਗ ਕਰਦੇ ਹੋਏ 3 ਇਲੂ ਬੰਬ ਵੀ ਸੁੱਟੇ। ਪਾਕਿਸਤਾਨੀ ਡਰੋਨ ਕਰੀਬ 13 ਮਿੰਟ ਬਾਅਦ ਵਾਪਸ ਪਰਤਿਆ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ: ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਈ ਕੁੜੀ ਨੇ ਕੀਤੀ ਖ਼ੁਦ.ਖੁਸ਼ੀ
ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਥਾਣਾ ਖਾਲੜਾ ਦੀ ਪੁਲਿਸ ਦੇ ਨਾਲ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸਰਹੱਦੀ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਫਿਲਹਾਲ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: