ਪੰਜਾਬ ਦਾ ਇੱਕ ਹੋਰ ਕਿਸਾਨ ਕਰਜ਼ੇ ਦੇ ਬੋਝ ਥੱਲੇ ਦੱਬ ਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਬੈਠਾ ਹੈ। ਤਾਜ਼ਾ ਮਾਮਲਾ ਲਹਿਰਾਗਾਗਾ ਦੇ ਮੂਨਕ ਤੋਂ ਸਾਹਮਣੇ ਆਇਆ ਹੈ, ਜਿਥੇ ਭਰੀ ਜਵਾਨੀ 22 ਸਾਲਾਂ ਕਿਸਾਨ ਨੇ 21 ਲੱਖ ਰੁਪਏ ਦੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਕਿਸਾਨ ਦੇ ਸਿਰ 13 ਲੱਖ ਬੈਂਕਾਂ ਦਾ ਕਰਜ਼ਾ ਅਤੇ ਅੱਠ ਲੱਖ ਆੜਤੀਆ ਦਾ ਕਰਜ਼ਾ ਸੀ। ਦੋ ਵਾਰ ਕਿਸਾਨ ਦੀ ਫਸਲ ਬਿਲਕੁਲ ਬਰਬਾਦ ਹੋ ਚੁੱਕੀ ਸੀ, ਪਹਿਲਾਂ ਝੋਨੇ ਦੀ ਫਿਰ ਕਣਕ ਦੀ। ਮੂਨਕ ਦੇ ਵਾਰਡ ਨੰਬਰ 10 ਦੇ ਨੋਜਵਾਨ ਅਮਨ ਕੁਮਾਰ ਪੁੱਤਰ ਤਰਸੇਮ ਚੰਦ ਆਰਥਿਕ ਤੰਗੀ ਦੇ ਚੱਲਦਿਆ ਪਿਛਲੇ ਸਮੇਂ ਤੋ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਕਰਜ਼ੇ ਦਾ ਭਾਰ ਜਿਆਦਾ ਹੋਣ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਅਮਨ ਕੁਮਾਰ ਦੇ ਪਿਤਾ ਤਰਸੇਮ ਚੰਦ ਨੇ ਦੱਸਿਆ ਕਿ ਉਸ ਦਾ ਬੇਟਾ ਅਮਨ ਕੁਮਾਰ ਪਿਛਲੇ ਸਮੇ ਤੋ ਕਰਜੇ ਦਾ ਭਾਰ ਜਿਆਦਾ ਹੋਣ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਪਿਛਲੇ ਸੀਜ਼ਨ ‘ਚ ਉਨ੍ਹਾਂ ਦੀ ਝੋਨੇ ਦੀ ਫਸਲ ਮਰ ਗਈ ਸੀ ਅਤੇ ਕਣਕ ਦੀ ਫਸਲ ਦਾ ਝਾੜ ਬਹੁਤ ਘੱਟ ਨਿਕਲਣ ਕਾਰਨ ਉਹ ਹੋਰ ਵੀ ਆਰਥਿਕ ਤੌਰ ਤੇ ਟੁੱਟ ਚੁਕੇ ਸਨ, ਜਿਸ ਕਾਰਨ ਪ੍ਰੇਸ਼ਾਨੀ ਸਹਿਣ ਨਾ ਕਰਦਿਆਂ ਉਸ ਨੇ ਫਾਹਾ ਲੈ ਕੇ ਬੀਤੀ ਰਾਤ ਖੁਦਕਸ਼ੀ ਕਰ ਲਈ।
ਇਹ ਵੀ ਪੜ੍ਹੋ : ਮੋਗਾ ‘ਚ ਨੌਜਵਾਨ ‘ਤੇ ਹਮਲਾ, ਚੱਲੀਆਂ ਗੋਲੀਆਂ, DJ ‘ਤੇ ਗਾਣਾ ਲਾਉਣ ਨੂੰ ਲੈ ਕੇ ਹੋਇਆ ਝਗੜਾ
ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਤੇ 13 ਲੱਖ ਰੁਪਏ ਬੈਕ ਕਰਜਾ ਅਤੇ 8 ਲੱਖ ਰੁਪਏ ਆੜਤੀ ਦਾ ਕਰਜਾ ਚੜਿਆ ਹੋਇਆ ਹੈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਕਰਜ਼ਾ ਮੁਆਫ ਕੀਤਾ ਜਾਵੇ ਤੇ ਆਰਥਿਕ ਤੌਰ ‘ਤੇ ਮਦਦ ਕੀਤੀ ਜਾਵੇ।
ਕਿਸਾਨ ਯੂਨੀਅਨ ਆਗੂ ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦਾ ਬੈਂਕ ਕਰਜ਼ਾ ਮੁਆਫ ਕੀਤਾ ਜਾਵੇ। ਨੌਜਵਾਨ ਕਿਸਾਨ ਮ੍ਰਿਤਕ ਅਮਨ ਕੁਮਾਰ ਨੂੰ ਕੋਈ ਰੁਜ਼ਗਾਰ ਨਾ ਮਿਲਣ ਕਾਰਨ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮਾਂ ਚ ਹੱਥ ਵਟਾਉਂਦਾ ਸੀ।
ਵੀਡੀਓ ਲਈ ਕਲਿੱਕ ਕਰੋ -: