ਭਾਰਤੀ ਟੀਮ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਟੈਸਟ ਕ੍ਰਿਕਟ ਵਿੱਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਸਭ ਤੋਂ ਤੇਜ਼ 450 ਟੈਸਟ ਵਿਕਟ ਲੈਣ ਦੇ ਮਾਮਲੇ ਵਿੱਚ ਦੁਨੀਆ ਭਰ ਦੇ ਦਿਗੱਜ ਗੇਂਦਬਾਜ਼ਾਂ ਨੂੰ ਪਛਾੜ ਦਿੱਤਾ ਹੈ। ਅਸ਼ਵਿਨ ਹੁਣ ਦੂਜੇ ਸਭ ਤੋਂ ਤੇਜ਼ 450 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। 36 ਸਾਲ ਦੇ ਆਫ਼ ਸਪਿਨਰ ਅਸ਼ਵਿਨ ਨੇ ਇਹ ਮੁਕਾਮ ਆਸਟ੍ਰੇਲੀਆ ਦੇ ਖਿਲਾਫ਼ ਨਾਗਪੁਰ ਟੈਸਟ ਵਿੱਚ ਆਪਣੀ ਪਹਿਲੀ ਵਿਕਟ ਲੈਣ ਦੇ ਨਾਲ ਹੀ ਹਾਸਿਲ ਕਰ ਲੈ। ਅਸ਼ਵਿਨ ਨੇ ਇਸ ਨਾਗਪੁਰ ਟੈਸਟ ਤੋਂ ਪਹਿਲਾਂ ਤੱਕ 88 ਟੈਸਟ ਮੈਚਾਂ ਵਿੱਚ 24.30 ਦੀ ਔਸਤ ਨਾਲ 449 ਵਿਕਟਾਂ ਆਪਣੇ ਨਾਮ ਕੀਤੀਆਂ ਸਨ। ਅਸ਼ਵਿਨ ਨੇ ਆਸਟ੍ਰੇਲੀਆਈ ਖਿਡਾਰੀ ਅਲੈਕਸ ਕੈਰੀ ਨੂੰ ਆਪਣਾ 450ਵਾਂ ਸ਼ਿਕਾਰ ਬਣਾਇਆ।
ਇਸ ਤਰਾਂ ਅਸ਼ਵਿਨ ਨੇ ਭਾਰਤੀ ਟੀਮ ਦੇ ਹੀ ਸਾਬਕਾ ਦਿਗੱਜ ਸਪਿਨਰ ਅਨਿਲ ਕੁੰਬਲੇ ਦਾ ਰਿਕਾਰਡ ਤੋੜ ਦਿੱਤਾ ਹੈ, ਜਿਨ੍ਹਾਂ ਨੇ 93ਵੇਂ ਟੈਸਟ ਮੈਚ ਵਿੱਚ 450 ਵਿਕਟਾਂ ਹਾਸਿਲ ਕੀਤੀਆਂ ਸਨ, ਜਦਕਿ ਟੈਸਟ ਇਤਿਹਾਸ ਵਿੱਚ ਸਭ ਤੋਂ ਤੇਜ਼ 450 ਵਿਕਟਾਂ ਲੈਣ ਦਾ ਰਿਕਾਰਡ ਸ਼੍ਰੀਲੰਕਾ ਦੇ ਸਾਬਕਾ ਦਿਗੱਜ ਮੁਥੈਆ ਮੁਰਲੀਧਰਨ ਦੇ ਨਾਮ ਦਰਜ ਹਨ। ਮੁਰਲੀਧਰਨ ਨੇ ਆਪਣੇ 80ਵੇਂ ਮੈਚ ਵਿੱਚ 450 ਵਿਕਟਾਂ ਪੂਰੀਆਂ ਕਰ ਲਈਆਂ ਸਨ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ, ਬਾਬਾ ਬਕਾਲਾ ਦੇ ਕੋਲ ਗੁਰੂਘਰ ‘ਚ ਹੋਇਆ ਆਨੰਦ ਕਾਰਜ
ਦੱਸ ਦੇਈਏ ਕਿ ਮੁਰਲੀਧਰਨ ਦੇ ਬਾਅਦ ਸਭ ਤੋਂ ਤੇਜ਼ 450 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਅਸ਼ਵਿਨ ਦਾ ਨਾਮ ਸ਼ਾਮਿਲ ਹੋ ਗਿਆ ਹੈ। ਅਸ਼ਵਿਨ ਨੇ ਕੁੰਬਲੇ ਨੂੰ ਹੀ ਨਹੀਂ ਬਲਕਿ ਗਲੇਨ ਮੈਕਗ੍ਰਾ, ਸ਼ੇਨ ਵਾਰਨ ਤੇ ਨਾਥਨ ਲਿਯੋਨ ਨੂੰ ਵੀ ਇਸ ਰਿਕਾਰਡ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਹੈ।
ਭਾਰਤੀ ਟੀਮ: ਰੋਹਿਤ ਸ਼ਰਮਾ(ਕਪਤਾਨ), ਕੇਐੱਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸ੍ਰੀਕਰ ਭਰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ।
ਆਸਟ੍ਰੇਲੀਆ ਟੀਮ: ਡੇਵਿਡ ਵਾਰਨਰ, ਉਸਮਾਨ ਖਵਾਜ਼ਾ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਮੈਟ ਰੇਨਸ਼ਾ, ਪੀਟਰ ਹੈਂਡਸਕਾਂਬ, ਅਲੈਕਸ ਕੇਰੀ (ਵਿਕਟਕੀਪਰ), ਪੈਟ ਕਮਿੰਸ, ਨਾਥਨ ਲਿਯੋਨ, ਟਾਡ ਮਰਫੀ, ਸਕਾਟ ਬੋਲੈਂਡ।
ਵੀਡੀਓ ਲਈ ਕਲਿੱਕ ਕਰੋ -: