ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਪਾਕਿਸਤਾਨ ਨੂੰ 1.7 ਅਰਬ ਡਾਲਰ ਦੇ ਬਕਾਇਆ ਕਰਜ਼ੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਬੇਨਤੀ ‘ਤੇ ਇਸਲਾਮਾਬਾਦ ‘ਚ ਉਨ੍ਹਾਂ ਦੀ ਟੀਮ 10 ਦਿਨਾਂ ਤੱਕ ਵਿਚਾਰ ਅਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਵਾਸ਼ਿੰਗਟਨ ਪਰਤ ਗਈ ਹੈ।
ਹੁਣ IMF ਟੀਮ ਦੀ ਵਾਪਸੀ ਹੁੰਦਿਆਂ ਹੀ ਨਕਦੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਪਹਿਲਾਂ ਹੀ ਖਸਤਾਹਾਲ ਪਾਕਿਸਤਾਨੀਆਂ ‘ਤੇ 170 ਅਰਬ ਰੁਪਏ ਦਾ ਟੈਕਸ ਬੋਝ ਪਾ ਦਿੱਤਾ ਹੈ। ਨਵਾਂ ਟੈਕਸ ਚਾਰ ਮਹੀਨਿਆਂ ਅੰਦਰ ਵਸੂਲਿਆ ਜਾਣਾ ਹੈ।
ਰਿਪੋਰਟ ਮੁਤਾਬਕ, ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਗਲੋਬਲ ਰਿਣਦਾਤਾ, IMF ਨਾਲ ਗੱਲਬਾਤ “ਹਾਂਪੱਖੀ” ਨਾਲ ਖਤਮ ਹੋ ਗਈ ਹੈ। ਵਿਸ਼ਵ ਪੱਧਰੀ ਆਲੋਚਨਾ ਵਿਚਾਲੇ ਉਨ੍ਹਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਮਿੰਨੀ-ਬਜਟ ਰਾਹੀਂ 170 ਅਰਬ ਰੁਪਏ ਟੈਕਸ ਲਗਾਉਣ ਜਾ ਰਹੀ ਹੈ ਤਾਂ ਜੋ ਆਈਐਮਐਫ ਲੋਨ ਪ੍ਰੋਗਰਾਮ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਵਿੱਤ ਮੰਤਰੀ ਨੇ ਪੁਸ਼ਟੀ ਕੀਤੀ ਕਿ ਸਰਕਾਰ ਨੂੰ ਵਾਸ਼ਿੰਗਟਨ ਸਥਿਤ ਰਿਣਦਾਤਾ ਤੋਂ ਆਰਥਿਕ ਅਤੇ ਵਿੱਤੀ ਨੀਤੀਆਂ (ਐਮਈਐਫਪੀ) ਦਾ ਖਰੜਾ ਮੈਮੋਰੰਡਮ ਪ੍ਰਾਪਤ ਹੋਇਆ ਹੈ।
ਦੂਜੇ ਪਾਸੇ ਵਿੱਤ ਮੰਤਰਾਲੇ ਦੇ ਸੂਤਰਾਂ ਮੁਤਾਬਕ ਸਭ ਕੁਝ ਸਹੀ ਚੱਲ ਰਿਹਾ ਸੀ, ਜਿਵੇਂ ਹੀ ਵਿੱਤ ਮੰਤਰੀ ਇਸ਼ਾਕ ਡਾਰ ਨੇ ਆਈ.ਐੱਮ.ਐੱਫ. ਮਿਸ਼ਨ ਮੁਖੀ ਤੋਂ ਰੱਖਿਆ ਬਜਟ ਵਿੱਚ ਕਟੌਤੀ ਦੀਆਂ ਸ਼ਰਟਾਂ ਹਟਾਉਣ ਦੀ ਬੇਨਤੀ ਕੀਤੀ ਤਾਂ ਮਿਸ਼ਨ ਮੁਖੀ ਨੇ ਗੱਲਬਾਤ ਰੋਕ ਦਿੱਤੀ ਅਤੇ ਸਮਝੌਤੇ ‘ਤੇ ਦਸਤਖਤ ਕੀਤੇ ਬਿਨਾਂ ਪਾਕਿਸਤਾਨ ਛੱਡਣ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ : ਬਰਜਿੰਦਰ ਪਰਵਾਨਾ ਨੂੰ ਪੁਲਿਸ ਨੇ ਮਾਰਚ ਕੱਢਣ ਤੋਂ ਰੋਕਿਆ, ਘਰ ‘ਚ ਕੀਤਾ ਨਜ਼ਰਬੰਦ
ਡਾਰ ਨੇ ਉਨ੍ਹਾਂ ਨੂੰ ਕਿਹਾ ਕਿ ਫੌਜ ਮੁਖੀ ਜਨਰਲ ਅਸੀਮ ਮੁਨੀਰ ਅਧਿਕਾਰਕ ਯਾਤਰਾ ‘ਤੇ ਬ੍ਰਿਟੇਨ ਵਿੱਚ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਨਾਲ ਰੱਖਿਆ ਬਜਟ ‘ਤੇ ਚਰਾ ਕਰਨ ਲਈ ਕੁਝ ਸਮਾਂ ਚਾਹੀਦਾ ਹੈ। IMF ਆਪਣੀਆਂ ਸ਼ਰਤਾਂ ਨੂੰ ਲੈ ਕੇ ਅੜਿਆ ਰਿਹਾ, ਇਸ ਮਗਰੋਂ ਆਈ.ਐੱਮ.ਐੱਫ. ਮਿਸ਼ਨ ਮੁਖੀ ਨੇ ਕਿਹਾ ਕਿ ਉਹ ਸ਼ੁੱਕਰਵਾਰ ਦੀ ਸਵੇਰ ਜਲਦੀ ਨਿਕਲ ਰਹੇ ਹਨ। ਸਕੱਤਰ ਵਿੱਤ ਹਮੀਦ ਯਾਕੂਬ ਸ਼ੇਖ ਨੇ ਕਿਹਾ ਕਿ ਸਟਾਫ ਪੱਧਰ ਦੇ ਸਮਝੌਦੇ ਤੋਂ ਬਾਅਦ ਦਸਤਖਤ ਕੀਤੇ ਜਾਣਗੇ।
ਦੱਸ ਦੇਈਏ ਕਿ ਪਾਕਿਸਤਾਨ 2019 ਵਿੱਚ ਇਮਰਾਨ ਖਾਨ ਦੀ ਸਰਕਾਰ ਦੌਰਾਨ IMF ਦੇ 6 ਬਿਲੀਅਨ ਡਾਲਰ ਦੇ ਪ੍ਰੋਗਰਾਮ ਦਾ ਹਿੱਸਾ ਬਣਿਆ ਸੀ, ਜਿਸ ਨੂੰ ਪਿਛਲੇ ਸਾਲ ਵਧਾ ਕੇ 7 ਬਿਲੀਅਨ ਡਾਲਰ ਕਰ ਦਿੱਤਾ ਗਿਆ ਸੀ। ਇਸੇ ਵਿਚਾਲੇ ਆਈਐਮਐਫ ਅਧਿਕਾਰੀਆਂ ਅਤੇ ਪਾਕਿਸਤਾਨ ਸਰਕਾਰ ਵੱਲੋਂ ਪ੍ਰੋਗਰਾਮ ਦੀ ਨੌਵੀਂ ਸਮੀਖਿਆ ਵਿੱਚ 1.18 ਬਿਲੀਅਨ ਡਾਲਰ ਜਾਰੀ ਕਰਨ ਲਈ ਗੱਲਬਾਤ ਕੀਤੀ ਜਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: