ਵਿਜੀਲੈਂਸ ਨੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਅਧੀਨ ਵੱਡੀ ਕਾਰਵਾਈ ਕਰਦੇ ਹੋਏ ਜੰਗਲਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਨੂੰ 2 ਲਖ ਰਿਸ਼ਵਤ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਵਿਜੀਲੈਸ ਬਿਊਰੋ ਨੇ ਦਿਨਕਰ ਸਿੰਘ ਪੁੱਤਰ ਦੀਪ ਸਿੰਘ ਵਾਸੀ ਗਲੀ ਨੰਬਰ 3, ਨੇੜੇ ਸਟੇਟ ਬੈਂਕ, ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਦੀ ਸ਼ਿਕਾਇਤ ’ਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਮਨਜਿੰਦਰ ਸਿੰਘ ਨੂੰ 2 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਸ ਨੇ ਅਤੇ ਉਸਦੇ ਪਿਤਾ ਨੇ ਰਾਮਾ ਮੰਡੀ-ਤਲਵੰਡੀ ਸਾਬੋ ਰੋਡ ‘ਤੇ ਆਈਓਸੀ ਪੈਟਰੋਲ ਪੰਪ ਬਣਾਉਣ ਲਈ NOC ਲਈ ਆਨਲਾਈਨ ਅਪਲਾਈ ਕੀਤਾ ਸੀ। ਫਾਈਲ ‘ਤੇ ਕਈ ਇਤਰਾਜ਼ਾਂ ਤੋਂ ਬਾਅਦ ਸ਼ਿਕਾਇਤਕਰਤਾ ਨੇ ਦੋਸ਼ੀ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ 2 ਲੱਖ ਰੁਪਏ ਦੇ ਬਦਲੇ ਸਾਰੇ ਚੈਨਲਾਂ ਰਾਹੀਂ ਉਸ ਦਾ ਕੇਸ ਮਨਜ਼ੂਰ ਕਰਵਾਉਣ ਦਾ ਭਰੋਸਾ ਦਿੱਤਾ ਅਤੇ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ।
ਇਹ ਵੀ ਪੜ੍ਹੋ : Axis ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ, FD ‘ਤੇ ਵਧੀਆਂ ਵਿਆਜ ਦਰਾਂ, ਅੱਜ ਤੋਂ ਲਾਗੂ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਹਿਲਾਂ ਹੀ 3 ਲੱਖ ਰੁਪਏ ਅਦਾ ਕਰ ਚੁੱਕਾ ਹੈ। ਇਸ ਕਾਰਵਾਈ ਕਾਰਨ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਬਾਅਦ ਵਿੱਚ ਪਿੰਡ ਸਿੰਘਪੁਰਾ, ਜ਼ਿਲ੍ਹਾ ਮੁਹਾਲੀ ਵਿੱਚ ਮੁਲਜ਼ਮ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਹੋਰ 1,04,200/- ਰੁਪਏ ਵਸੂਲੀ ਕੀਤੀ ਗਈ। ਪੀਸੀ ਐਕਟ 2018 ਅਤੇ ਪੀਸੀ ਐਕਟ 1988 ਦੀ ਧਾਰਾ 7 ਤਹਿਤ ਮਿਤੀ 10.02.2023 ਦਾ ਮਾਮਲਾ ਐੱਫ.ਆਈ.ਆਰ. ਨੰਬਰ 7, ਮੋਹਾਲੀ ਵਿੱਚ ਪੀ.ਐੱਸ. ਜਾਗਰੂਕਾਤ ਬਿਊਰੋ ਫਲਾਇੰਗ ਸੁਕਐਡ ਪੰਜਾਬ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: