ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਚੂਰਾ ਪੋਸਤ ਦੀ ਵੱਡੀ ਖੇਪ ਜ਼ਬਤ ਕੀਤੀ ਗਈ ਹੈ। ਬੱਦੀ ਪੁਲੀਸ ਦੀ SIU ਟੀਮ ਨੇ ਇੱਕ ਪਿਕਅੱਪ ਗੱਡੀ ਵਿੱਚ 102 ਕਿਲੋ ਚੂਰਾ ਪੋਸਤ ਬਰਾਮਦ ਕੀਤਾ। 2 ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
DSP ਬੱਦੀ ਪ੍ਰਿਅੰਕ ਗੁਪਤਾ ਦੇ ਅਨੁਸਾਰ ਪੁਲਿਸ ਟੀਮ ਨੂੰ ਇਤਲਾਹ ਮਿਲੀ ਸੀ ਕਿ ਇੱਕ ਪਿਕਅੱਪ ਗੱਡੀ ਵਿੱਚ ਭੁੱਕੀ ਲਿਜਾਈ ਜਾ ਰਹੀ ਹੈ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੰਸਾਈ ਮਾਰਗ ‘ਤੇ ਗੱਡੀ ਨੂੰ ਰੋਕਿਆ, ਜਿਸ ਦੀ ਤਲਾਸ਼ੀ ਲਈ ਗਈ ਤਾਂ 102.879 ਕਿਲੋ ਭੁੱਕੀ ਬਰਾਮਦ ਹੋਈ।
ਇਹ ਕਾਰਵਾਈ SIU ਟੀਮ ਦੇ ਇੰਚਾਰਜ ਨਰੇਸ਼ ਕੁਮਾਰ ਦੀ ਅਗਵਾਈ ਹੇਠ ਨਰਿੰਦਰ ਕੁਮਾਰ, ਸ਼ਿਆਮ ਸਿੰਘ, ਕਿਸ਼ੋਰ ਕੁਮਾਰ, ਧਰਮਵੀਰ ਅਤੇ ਬਲਵਿੰਦਰ ਨੇ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਮੁਲਜ਼ਮਾਂ ਦੀ ਪਛਾਣ ਕੇਹਰ ਸਿੰਘ ਵਾਸੀ ਬੰਸਾਈ ਗੋਇਲਾ ਪੰਨਾਰ ਨਾਲਾਗੜ੍ਹ ਅਤੇ ਵੀਰ ਸਿੰਘ ਵਾਸੀ ਖਾਲੜ ਲੋਅਰ ਤਹਿਸੀਲ ਰਾਮਸ਼ਹਿਰ ਵਜੋਂ ਹੋਈ ਹੈ। ਇੱਸ ਦੇ ਨਾਲ ਹੀ ਸੋਲਨ ਜ਼ਿਲ੍ਹੇ ਦੇ ਬੱਦੀ ਕਸਬੇ ਵਿੱਚ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਕਰੀਬ 5 ਕਿਲੋ ਭੁੱਕੀ ਬਰਾਮਦ ਹੋਈ ਹੈ।