ਏਅਰਪੋਰਟ ‘ਤੇ ਇਕ ਵਾਰ ਫਿਰ ਕਸਟਮ ਵਿਭਾਗ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਕਸਟਮ ਵਿਭਾਗ ਨੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 913.25 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਸ ਦੀ ਕੀਮਤ ਕਰੀਬ 52 ਲੱਖ ਰੁਪਏ ਦੱਸੀ ਜਾ ਰਹੀ ਹੈ। ਸੂਚਨਾ ਮੁਤਾਬਕ ਇਹ ਸੋਨਾ 2 ਅਲਗ-ਅਲਗ ਯਾਤਰੀਆਂ ਤੋਂ ਮਿਲਿਆ ਹੈ। ਬਰਾਮਦ ਕੀਤਾ ਗਿਆ ਸੋਨਾ ਕਸਟਮ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਜਦੋਂ ਦੁਬਈ ਤੋਂ ਇੰਡੀਗੋ ਦੀ ਫਲਾਈਟ ਨੰਬਰ 6 ਈ-56 ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ‘ਤਾਂ ਕਸਟਮ ਕਮਿਸ਼ਨਰ ਲੁਧਿਆਣਾ ਵਰੰਦਾਬਾ ਗੋਹਿਲ ਵੱਲੋਂ ਪ੍ਰੋਫਾਈਲਿੰਗ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਕ ਯਾਤਰੀ ਨੂੰ ਰੋਕਿਆ। ਕਸਟਮ ਅਧਿਕਾਰੀਆਂ ਨੇ ਯਾਤਰੀ ਨੂੰ ਉਸ ਸਮੇਂ ਰੋਕਿਆ ਜਦੋਂ ਉਹ ਗ੍ਰੀਨ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਤਲਾਸ਼ੀ ਦੌਰਾਨ ਯਾਤਰੀ ਨੇ ਆਪਣੇ ਸਰੀਰ ‘ਚ ਕੋਈ ਪਦਾਰਥ ਛੁਪਾਉਣ ਦੀ ਗੱਲ ਮੰਨੀ।
ਇਹ ਵੀ ਪੜ੍ਹੋ : ਪੁਲਵਾਮਾ ਹਮਲੇ ਦੀ ਚੌਥੀ ਵਰ੍ਹੇਗੰਢ ‘ਤੇ ਬੋਲੇ PM ਮੋਦੀ, ‘ਜਵਾਨਾਂ ਦੀ ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁਲ ਸਕਦੇ’
ਇਸ ‘ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਯਾਤਰੀ ਦੀ ਸਹਿਮਤੀ ਨਾਲ ਉਸਦਾ ਐਕਸਰਾ ਕਰਵਾਇਆ ਗਿਆ। ਜਿਸ ‘ਤੋਂ ਬਾਅਦ ਉਸ ਦੇ ਸ਼ਰੀਰ ‘ਚ ਚਾਰ ਪੀਲੇ-ਭੂਰੇ ਰੰਗ ਦੇ ਕੈਪਸੂਲ ‘ਚ ਪੇਸਟ ਦੇ ਰੂਪ ‘ਚ ਸੋਨਾ ਮਿਲਿਆ। ਦੱਸਿਆ ਜਾ ਰਿਹਾ ਹੈ ਯਾਤਰੀ ਦੇ ਸਰੀਰ ‘ਚੋਂ 663.25 ਗ੍ਰਾਮ ਵਜ਼ਨ ਦਾ ਸੋਨਾ ਬਰਾਮਦ ਹੋਇਆ, ਜਿਸ ਦੀ ਬਾਜ਼ਾਰੀ ਕੀਮਤ 37,91,137 ਰੁਪਏ ਦੱਸੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਦੂਜੇ ਪਾਸੇ ਇੱਕ ਹੋਰ ਕਾਰਵਾਈ ਦੌਰਾਨ ਕਸਟਮ ਅਧਿਕਾਰੀਆਂ ਵੱਲੋਂ ਨਿੱਜੀ ਤੌਰ ‘ਤੇ ਕੀਤੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਇੱਕ ਥੈਲੀ ਬਰਾਮਦ ਹੋਈ, ਜਿਸ ਵਿੱਚ ਯਾਤਰੀ ਵੱਲੋਂ ਪਹਿਨੇ ਅੰਡਰਵੀਅਰ ਵਿੱਚ 250 ਗ੍ਰਾਮ ਵਜ਼ਨ ਦੀਆਂ 2 ਸੋਨੇ ਦੀਆਂ ਚੇਨਾਂ ਛੁਪਾਈਆਂ ਹੋਈਆਂ ਸਨ, ਇਸ ਦੀ ਬਾਜ਼ਾਰ ‘ਚ ਕੁੱਲ ਕੀਮਤ 14,43,000 ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਦੋਵਾਂ ਮਾਮਲਿਆਂ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।